ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੇ ਪ੍ਰਮੁੱਖ ਸਪਾਂਸਰਜ਼ ਨੂੰ ਕੀਤਾ ਸਨਮਾਨਿਤ

NZ PIC 10 May-1 lrਗੁਰਬਾਣੀ ਕਥਨ ਹੈ ‘ਘਾਲਿ ਖਾਇ ਕੁੱਛ ਹੱਥੋਂ ਦੇਇ, ਨਾਨਕ ਰਾਹ ਪਛਾਣੇ ਸੇਇ’। ਇਨ੍ਹਾਂ ਸਤਰਾਂ ਨੂੰ ਜਦੋਂ ਇਕ ਜਗਿਆਸੂ ਪੜ੍ਹਦਾ ਹੈ ਤਾਂ ਸੁਭਾਵਿਕ ਹੀ ਸੁੱਤੇ ਮਨ ਨੂੰ ਹਲੂਣਾ ਵੱਜਦਾ ਹੈ ਅਤੇ ਉਸਦੇ ਹੱਥ ਕੁੱਛ ਨਾ ਕੁੱਛ ਸੇਵਾ ਭਾਵਨਾ ਵਾਲੇ ਪਾਸੇ ਲਗਦੇ ਹਨ। ਜਦੋਂ ਇਕ ਵਾਰ ਕੋਈ ਕਿਸੇ ਲਈ ਕੁੱਛ ਕਰਦਾ ਹੈ ਤਾਂ ਗੁਰਬਾਣੀ ਅਨੁਸਾਰ ਉਸਨੂੰ ਰਾਹ ਦੀ ਪਛਾਣ ਹੋ ਗਈ ਹੈ। ਵਿਦੇਸ਼ਾਂ ਦੇ ਵਿਚ ਬੈਠੇ ਸਿੱਖਾਂ ਨੇ ਆਪਣੇ ਗੁਰਦੁਆਰਾ ਸਾਹਿਬਾਨਾਂ ਅਤੇ ਸਮਾਜਿਕ ਕੰਮਾਂ ਦੇ ਵਿਚ ਬਰਾਬਰਤਾ ਬਣਾਈ ਹੋਈ ਹੈ। ਨਿਊਜ਼ੀਲੈਂਡ ਵੀ ਇਕ ਅਜਿਹਾ ਦੇਸ਼ ਹੈ ਜਿੱਥੇ ਸਿੱਖਾਂ ਨੇ ਆਪਣੀ  ਵੱਖਰੀ ਹੌਂਦੀ ਹੀ ਦਰਜ ਨਹੀਂ ਕਰਵਾਈ ਉਥੇ ਧਾਰਮਿਕ ਤੇ ਸਮਾਜਿਕ ਕੰਮਾਂ ਦੇ ਵਿਚ ਵੀ ਸਰਕਾਰ ਦਾ ਧਿਆਨ ਖਿਚਿਆ ਹੈ। ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਜੋ ਕਿ ਸਿੱਧੇ ਤੌਰ ‘ਤੇ ਤਿੰਨ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਂਦੀ ਹੈ ਉਥੇ ਹੋਰ ਅੱਧੀ ਦਰਜਨ ਤੋਂ ਵੱਧ ਗੁਰਦੁਆਰਾ ਸਾਹਿਬਾਨਾਂ ਦੇ ਲਈ ਸਹਿਯੋਗ ਕਰਦੀ ਹੈ, ਨੇ ਅੱਜ ਇਕ ਵਿਸ਼ੇਸ਼ ਸਮਾਗਮ ਦੇ ਵਿਚ ਆਪਣੇ ਸਾਰੇ ਸਪਾਂਸਰਜ ਦਾ ਵਿਸ਼ੇਸ਼ ਧੰਨਵਾਦ ਕੀਤਾ। ਸ. ਸਤਪਾਲ ਸਿੰਘ ਪੁੱਕੀਕੁਈ ਵਾਲਿਆਂ ਨੇ ਅੱਜ ਗੋਕੁਲ ਰੈਸਟੋਰੈਂਟ ਦੇ ਵਿਚ ਹੋਏ ਸਮਾਗਮ ਦੀ ਸੇਵਾ ਲਈ ਅਤੇ ਸੁਸਾਇਟੀ ਮੈਂਬਰਾਂ ਨੇ ਇਕ ਭਰਵਾਂ ਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਲਗਪਗ ਹਾਜ਼ਰੀਨ 37 ਸਪਾਂਸਰਜ ਦਾ ਯਾਦਗਾਰੀ ਚਿੰਨ੍ਹਾਂ ਅਤੇ ਲੋਗੋ ਵਾਲੀਆਂ ਜੈਕਟਾਂ ਨਾਲ ਸਨਮਾਨ ਕੀਤਾ।
ਸਮਾਗਮ ਦੀ ਸ਼ੁਰੂਅਤ ਸ. ਕਮਲਜੀਤ ਸਿੰਘ ਬੈਨੀਪਾਲ ਨੇ ਆਏ ਸਾਰੇ ਮੈਂਬਰ ਸਾਹਿਬਾਨਾਂ ਅਤੇ ਸਪਾਂਸਰਜ ਨੂੰ ਜੀ ਆਇਆਂ ਆਖ ਕੇ ਕੀਤੀ। ਉਨ੍ਹਾਂ ਰਸਮੀ ਤੌਰ ‘ਤੇ ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਸੁਸਾਇਟੀ ਦੇ ਸੱਕਤਰ ਸ. ਮਨਜਿੰਦਰ ਸਿੰਘ ਬਾਸੀ ਹੋਰਾਂ ਨੂੰ ਦੋ ਸ਼ਬਦ ਆਖਣ ਲਈ ਕਿਹਾ। ਸ. ਬਾਸੀ ਨੇ ਸਾਰੇ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਸੁਸਾਇਟੀ ਦੇ ਕਾਰਜਾਂ ੇਵਿਚ ਵੱਧ-ਚੜ੍ਹ ਕੇ ਪਾਏ ਹਿੱਸੇ ਲਈ ਧੰਨਵਾਦ ਕੀਤਾ। ਇਸਤੋਂ ਬਾਅਦ ਸ. ਦਲਜੀਤ ਸਿੰਘ ਨੇ ਸੁਸਾਇਟੀ ਦੇ ਪਿਛਲੇ ਇਕ ਸਾਲ ਦੇ ਹੋਏ ਸਮਾਗਮਾਂ ਅਤੇ ਸਹਿਯੋਗ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ। ਸਾਰੇ ਸਪਾਂਸਰਜ਼ ਦਾ ਦਿੱਤਾ ਸਹਿਯੋਗ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿਚ ਵੀ ਅਜਿਹੀ ਆਸ ਦੀ ਉਮੀਦ ਜ਼ਾਹਿਰ ਕੀਤੀ। ਸ. ਖੜਗ ਸਿੰਘ ਹੋਰਾਂ ਵੀ ਆਪਣੇ ਸੰਖੇਪ ਸੰਬੋਧਨ ਵਿਚ ਕਿਹਾ ਕਿ ਕੋਈ ਵੀ ਸੁਸਾਇਟੀ ਆਪਣੇ ਭਾਈਚਾਰੇ ਦੇ ਸਹਿਯੋਗ ਨਾਲ ਚਲਦੀ ਹੈ ਅਤੇ ਸੁਸਾਇਟੀ ਨੂੰ ਮਾਣ ਹੈ ਕਿ ਉਨ੍ਹੰਾਂ ਦਾ ਬੀਤੇ ਦੋ ਦਹਾਕਿਆਂ ਤੋਂ ਸਪਾਂਸਰਜ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਵਰਿੰਦਰ ਸਿੰਘ ਬਰੇਲੀ ਨੇ ਵੀ ਇਸ ਮੌਕੇ ਸੰਬੋਧਨ ਹੁੰਦਿਆਂ ਸਾਰਿਆਂ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਸ. ਰਜਿੰਦਰ ਸਿੰਘ ਜਿੰਦੀ ਨੇ ਵੀ ਇਸ ਮੌਕੇ ਆਪਣੇ ਵਿਚਾਰ ਰੱਖੇ। ਸਪਾਂਸਰਜ਼ ਨੂੰ ਯਾਦਗਾਰੀ ਚਿੰਨ੍ਹ ਅਤੇ ਜੈਕਟਾਂ ਦੇਣ ਤੋਂ ਬਾਅਦ ਸਾਰੇ ਪੁੱਜੇ ਸਪਾਂਸਰਜ ਨੂੰ ਰਾਤ ਦਾ ਖਾਣਾ ਖਿਲਾਇਆ ਗਿਆ। ਇਸ ਮੌਕੇ ਪੰਜਾਬੀ ਮੀਡੀਆ ਕਰਮੀਆਂ ਨੂੰ ਸੁਸਾਇਟੀ ਵੱਲੋਂ ਮਾਨ-ਸਤਿਕਾਰ ਦਿੱਤਾ ਗਿਆ।
ਅੱਜ ਦੇ ਮੁੱਖ ਸਪਾਂਸਰਜ਼ ਵਿਚ ਸ਼ਾਮਿਲ ਸਨ ਵੈਸਟਨ ਯੂਨੀਅਨ, ਹਰਜੀਤ ਸਿੰਘ ਢੇਲ-ਬਲਜੀਤ ਕੌਰ ਢੇਲ, ਇੰਡੋ ਸਪਾਈਸ ਲਿਮਟਿਡ, ਬਲਦੇਵ ਸਿੰਘ-ਸੁਖਦੇਵ ਸਿੰਘ ਮਾਨ, ਦਿਲਬਾਗ ਸਿੰਘ ਬਾਗਾ, ਦਲਬੀਰ ਸਿੰਘ ਲਸਾੜਾ, ਹਰਵਿੰਦਰ ਸਿੰਘ ਡੈਨੀ, ਜੁਝਾਰ ਸਿੰਘ ਪੁੰਨੂਮਜਾਰਾ, ਲਖਵੀਰ ਸਿੰਘ ਢੀਂਡਸਾ, ਫੰਡਾਗਰੁੱਪ ਇੰਸੋਰੈਂਸ, ਅਮਰੀਕ ਸਿੰਘ ਸੰਘਾ, ਸੰਨੀ ਸਿੰਘ, ਗੁਰਪ੍ਰੀਤ ਸਿੰਘ ਸੰਘਰ, ਮੇਜਰ ਸਿੰਘ ਗਾਖਲ, ਸੁਰਿੰਦਰ ਸਿੰਘ-ਕੁਲਵਿੰਦਰ ਸਿੰਘ ਢੀਂਡਸਾ, ਕੁਲਬੀਰ ਸਿੰਘ, ਦਿਲਾਵਰ ਸਿੰਘ-ਇੰਦਰਜੀਤ ਸਿੰਘ, ਜਸਵਿੰਦਰ ਸਿੰਘ ਨਾਗਰਾ, ਅਜੇ ਕੁਮਾਰ, ਦੇਵ ਢੀਂਗਰਾ, ਕਵਾਲਿਟੀ ਮਿਨੀ ਬਾਜਾਰ, ਦਲਜੀਤ ਸਿੰਘ ਸਿੱਧੂ, ਰਣਵੀਰ ਸਿੰਘ ਲਾਲੀ, ਦੀਪਕ ਸ਼ਰਮਾ, ਕੁੱਕੂ ਮਾਨ, ਪਰਮਿੰਦਰ ਸਿੰਘ ਤੱਖਰ, ਜੋਗਿੰਦਰ ਸਿੰਘ, ਜਸਵੀਰ ਸਿੰਘ ਬੈਂਸ, ਗੁਰਵਿੰਦਰ ਸਿੰਘ ਔਲਖ, ਜਗਸੀਰ ਸਿੰਘ, ਡਾ. ਜੋਗਿੰਦਰ ਸਿੰਘ,  ਪੰਮੀ ਬੋਲੀਨਾ, ਸਤਨਾਮ ਸਿੰਘ ਬਿਰਲ, ਖੜਗ ਸਿੰਘ ਸਿੱਧੂ, ਵਰਿੰਦਰ ਸਿੰਘ ਬਰੇਲੀ, ਸਤਪਾਲ ਸਿੰਘ, ਜੋਗਿੰਦਰ ਸਿੰਘ, ਦੀਦਾਰ ਸਿੰਘ ਢਿੱਲੋਂ, ਤਾਰਾ ਸਿੰਘ ਬੈਂਸ, ਬਲਜਿੰਦਰ ਸਿੰਘ ਐਸ.ਪੀ., ਸੁਖਵੰਤ ਸਿੰਘ ਬਿੱਲਾ, ਜੋਗਾ ਸਿੰਘ, ਸੁਮੀਤ ਸਿੰਘ, ਪਾਲ ਵੀਡੀਓ ਅਤੇ ਹੋਰ ਕਈ ਸਪਾਂਸਰਜ਼ ਸ਼ਾਮਿਲ ਸਨ।

Install Punjabi Akhbar App

Install
×