‘ਸਪਲੈਂਡਰ ਇਨ ਦ ਗ੍ਰਾਸ’ ਮਹਾਂਉਤਸਵ ਵਿੱਚ ਭਾਗ ਲੈਣ ਵਾਲਿਆਂ ਲਈ ਮੈਨਿੰਗੋਕੋਕਲ ਬਿਮਾਰੀ ਦੀ ਚਿਤਾਵਨੀ -ਟੈਸਟਾਂ ਦੇ ਆਦੇਸ਼

ਸਿਹਤ ਅਧਿਕਾਰੀਆਂ ਵੱਲੋਂ ਇਸ ਸਾਲ, ਨਿਊ ਸਾਊਥ ਵੇਲਜ਼ ਵਿੱਚ ਹੋਏ ‘ਸਪਲੈਂਡਰ ਇਨ ਦ ਗ੍ਰਾਸ’ ਮਹਾਂਉਤਸਵ ਵਿੱਚ ਭਾਗ ਲੈਣ ਵਾਲਿਆਂ ਲਈ ਮੈਨਿੰਗੋਕੋਕਲ ਬਿਮਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਸਭ ਨੂੰ ਜਲਦੀ ਤੋਂ ਜਲਦੀ ਇਸ ਬਿਮਾਰੀ ਬਾਬਤ ਟੈਸਟਾਂ ਦੇ ਆਦੇਸ਼ ਦਿੱਤੇ ਗਏ ਹਨ। ਇਹ ਚਿਤਾਵਨੀ, ਸਿਡਨੀ ਦੇ ਇੱਕ ਵਿਅਕਤੀ ਦੀ ਉਕਤ ਬਿਮਾਰੀ ਤੋਂ ਬਾਅਦ ਹੋਈ ਮੌਤ ਤੋਂ ਬਾਅਦ ਅਹਿਤਿਆਦ ਦੇ ਤੌਰ ਤੇ ਜਾਰੀ ਕੀਤੇ ਗਏ ਹਨ ਕਿਉਂਕਿ ਉਸ ਵਿਅਕਤੀ ਨੇ ਵੀ ਇਸ ਮਹਾਂਉਤਸਵ ਵਿੱਚ ਭਾਗ ਲਿਆ ਸੀ। ਸਿਹਤ ਅਧਿਕਾਰੀਆਂ ਨੇ ਇਸ ਬਿਮਾਰੀ ਨਾਲ ਗ੍ਰਸਤ 2 ਵਿਅਕਤੀਆਂ ਦੇ ਮਾਮਲੇ ਦਰਜ ਕੀਤੇ ਸਨ ਅਤੇ ਇਹ ਦੋਹੇਂ ਹੀ ਉਕਤ ਮਹਾਂਉਤਸਵ ਦੌਰਾਨ ਬਾਇਰਨ ਸੰਗੀਤ ਉਤਸਵ (ਜੁਲਾਈ 21 ਤੋਂ 24) ਵਿੱਚ ਮੌਜੂਦ ਸਨ।
ਸਿਹਤ ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨੂੰ ਬੁਖਾਰ, ਗਰਦਨ ਵਿੱਚ ਜਕੜਨ, ਜੋੜਾਂ ਦਾ ਦਰਜ, ਲਾਲ-ਜਾਮਨੀ ਰੰਗ ਦੇ ਧੱਬੇ ਜਾਂ ਝਰੀਟਾਂ, ਜ਼ੁਕਾਮ ਜਾਂ ਤੇਜ਼ ਚਮਕਦਾਰ ਰੌਸ਼ਨੀ ਤੋਂ ਚੁੰਦਿਆ ਜਾਣਾ ਆਦਿ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਨਜ਼ਦੀਕੀ ਜਾਂ ਆਪਣੇ ਡਾਕਟਰ ਨਾਲ ਸੰਪਰਕ ਕਰਨ।
ਜ਼ਿਕਰਯੋਗ ਹੈ ਕਿ ਇਸ ਸਾਲ ਰਾਜ ਭਰ ਵਿੱਚ ਮੈਨਿੰਗੋਕੋਕਲ ਬਿਮਾਰੀ ਦੇ 15 ਮਰੀਜ਼ਾਂ ਦੇ ਮਾਮਲੇ ਦਰਜ ਕੀਤੇ ਜਾ ਚੁਕੇ ਹਨ।

Install Punjabi Akhbar App

Install
×