ਦੱਖਣੀ ਆਸਟ੍ਰੇਲੀਆ ਵਿੱਚ ‘ਸਪਿਟ-ਹੁੱਡ’ ਉਪਰ ਲੱਗੇਗੀ ਪਾਬੰਧੀ

ਰਾਜ ਸਰਕਾਰ ਦੇ ਉਪਰਲੇ ਹਾਊਸ ਨੇ ਇੱਕ ਸਾਂਝੀ ਆਵਾਜ਼ ਨੂੰ ਕਾਇਮ ਕਰਦਿਆਂ ਫੈਸਲਾ ਲਿਆ ਹੈ ਕਿ ਪੁਲਿਸ ਵੱਲੋਂ ਪਕੜੇ ਜਾਂ ਜੇਲ੍ਹਾਂ ਅਤੇ ਲਾਕਅਪ ਵਿੱਚ ਰੱਖੇ ਜਾਂਦੇ ਕੈਦੀਆਂ, ਮੁਲਜ਼ਮਾਂ, ਮੁਜਰਮਾਂ ਆਦਿ ਦੇ ਮੂੰਹ ਉਪਰ ਜਿਹੜਾ ਥੈਲਾ ਪਾਇਆ ਜਾਂਦਾ ਹੈ, ਉਸ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ ਅਤੇ ਇਸ ਦੇ ਮੱਦੇਨਜ਼ਰ ਹੁਣ ਉਪਰੋਕਤ ਮੂੰਹ ਉਪਰ ਪਾਉਣ ਵਾਲੇ ਥੈਲੇ (ਸਪਿਟ ਹੁੱਡ) ਉਪਰ ਰਾਜ ਭਰ ਵਿੱਚ ਪਾਬੰਧੀ ਲਗਾਈ ਜਾਵੇਗੀ ਅਤੇ ਹੁਣ ਇਸ ਦਾ ਇਸਤੇਮਾਲ ਗੈਰ-ਕਾਨੂੰਨੀ ਮੰਨਿਆ ਜਾਵੇਗਾ।
ਜ਼ਿਕਰਯੋਗ ਹੈ ਕਿ 5 ਕੁ ਸਾਲ ਪਹਿਲਾਂ ਆਸਟ੍ਰੇਲੀਆਈ ਮੂਲ ਨਿਵਾਸੀ ਨੂੰ ਪੁਲਿਸ ਵੱਲੋਂ ਅਜਿਹੇ ਹੀ ਸਪਿਟ ਹੁੱਡ ਪਾ ਕੇ ਪੁਲਿਸ ਵਾਲੀ ਗੱਡੀ ਦੀ ਪਿੱਛੇ ਵਾਲੀ ਥਾਂ ਉਪਰ ਰੱਖ ਕੇ ਲਿਜਾਇਆ ਗਿਆ ਸੀ ਅਤੇ ਉਕਤ ਵਿਅਕਤੀ ਦੀ ਮੌਤ, ਮੂੰਹ ਉਪਰ ਥੈਲਾ ਪਾਉਣ ਕਾਰਨ ਅਤੇ ਦਮ ਘੁਟਣ ਕਾਰਨ ਹੋ ਗਈ ਸੀ।
ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਇੱਕ ਮੁਹਿੰਮ ਚਲਾਈ ਸੀ ਜਿਸ ਵਿੱਚ ਸਪਿਟ ਹੁੱਡ ਲਈ ਪਾਬੰਧੀ ਦੀ ਮੰਗ ਕੀਤੀ ਗਈ ਸੀ ਅਤੇ ਹੁਣ ਦੱਖਣੀ ਆਸਟ੍ਰੇਲੀਆ ਸਰਕਾਰ ਨੇ ਇਸ ਅਪੀਲ ਨੂੰ ਮਨੁੱਖਤਾ ਅਤੇ ਕਰੁਣਾ ਦੇ ਆਧਾਰ ਤੇ ਮੰਨਦਿਆਂ ਸਪਿਟ ਹੁੱਡ ਨੂੰ ਗੈਰ-ਕਾਨੂੰਨੀ ਕਰਾਰ ਦੇਣ ਦਾ ਫੈਸਲਾ ਕਰ ਲਿਆ ਹੈ ਅਤੇ ਇਸ ਨਾਲ ਅਜਿਹਾ ਫੈਸਲਾ ਕਰਨ ਵਾਲਾ ਇਹ ਆਸਟ੍ਰੇਲੀਆ ਦਾ ਪਹਿਲਾ ਸੂਬਾ ਬਣ ਗਿਆ ਹੈ।

Install Punjabi Akhbar App

Install
×