ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਹੜ੍ਹ ਪ੍ਰਭਵਿਤ ਖੇਤਰਾਂ ਦੀ ਮਦਦ ਲਈ ਮਾਹਿਰਾਂ ਦਾ ਸੰਗਠਨ ਤਿਆਰ

ਸਥਾਨਕ ਸਰਕਾਰਾਂ ਵਾਲੇ ਵਿਭਾਗ ਦੇ ਮੰਤਰੀ ਸ਼ੈਲੀ ਹੈਂਕਾਕ ਨੇ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਬੀਤੇ ਹਾਲ ਵਿੱਚ ਵੀ ਹੜ੍ਹਾਂ ਦੀ ਮਾਰ ਝੇਲ ਰਹੇ ਖੇਤਰਾਂ ਵਿੱਚਲੀ ਸਿੱਧੀ ਜਾਣਕਾਰੀ ਲੈਣ ਅਤੇ ਮਦਦ ਪਹੁੰਚਾਉਣ ਵਾਸਤੇ ਸਰਕਾਰ ਨੇ ਇੰਕ ਮਾਹਿਰਾਂ ਦੇ ਗਰੁੱਪ ਨੂੰ ਸੰਗਠਿਤ ਕੀਤਾ ਹੈ ਜੋ ਕਿ ਹੜ੍ਹ ਮਾਰੇ ਖੇਤਰਾਂ ਵਿਚੋਂ ਸਿੱਧੀ ਜਾਣਕਾਰੀ ਅਤੇ ਨੁਕਸਾਨ ਦੇ ਜਾਇਜ਼ੇ ਸਰਕਾਰ ਨੂੰ ਦੇਵੇਗਾ ਅਤੇ ਸਥਾਨਕ ਕਾਂਸਲਾਂ ਨਾਲ ਮਿਲ ਕੇ ਹਰ ਪੱਖੋਂ ਮਦਦ ਦੇਣ ਦਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਯ ਸੰਗਠਨ ਨੂੰ ਪਹਿਲਾਂ 2019-20 ਵਿੱਚ ਹੋਏ ਬੁਸ਼ਫਾਇਰ ਲਈ ਵੀ ਵਰਤਿਆ ਗਿਆ ਸੀ ਅਤੇ ਇਸ ਦੇ ਚੰਗੇ ਅਤੇ ਪ੍ਰਭਾਵੀ ਪ੍ਰਿਣਾਮਾਂ ਕਾਰਨ ਹੁਣ ਇਸ ਸੰਗਠਨ ਨੂੰ ਮੁੜ ਤੋਂ ਸੁਰਜੀਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਆਏ ਹੜ੍ਹਾ ਕਾਰਨ 34 ਅਜਿਹੀਆਂ ਪ੍ਰਭਾਵਿਤ ਕਾਂਸਲਾਂ ਨੂੰ ਅਨੁਮਾਨਿਆ ਗਿਆ ਹੈ ਕਿ ਜਿੱਥੇ ਕਿ ਹੜ੍ਹਾਂ ਦੀ ਮਾਰ ਪਈ ਹੈ ਅਤੇ ਇਨ੍ਹਾਂ ਖੇਤਰਾਂ ਅੰਦਰ ਫੌਰੀ ਤੌਰ ਤੇ ਮਦਦ ਦੀ ਜ਼ਰੂਰਤ ਹੈ। ਉਨ੍ਹਾਂ ਸਥਾਨਕ ਕਾਂਸਲਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨੀ ਜਲਦੀ ਹੋ ਸਕੇ, ਆਪਣੇ ਖੇਤਰ ਵਿੱਚਲੀਆਂ ਮੁਸ਼ਕਲਾਂ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਸਰਕਾਰ ਕੋਲ ਪੇਸ਼ ਕੀਤਾ ਜਾਵੇ ਤਾਂ ਜੋ ਪੀੜਿਤ ਲੋਕਾਂ ਨੂੰ ਫੌਰਨ ਮਦਦ ਮੁਹੱਈਆ ਕਰਵਾਈ ਜਾ ਸਕੇ।
ਉਨ੍ਹਾਂ ਕੁੱਝ ਦਾਨੀ ਸੱਜਣਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਲੋਕ ਵੀ ਫੌਰਨ ਅੱਗੇ ਆਉਣ ਜੋ ਕਿ ਅਜਿਹੇ ਕਾਰਜਾਂ ਵਾਸਤੇ ਆਪਣੀ ਧਨ ਰਾਸ਼ੀ ਵਿੱਚੋਂ ਕੁੱਝ ਨਾ ਕੁੱਝ ਦਾਨ ਕਰਦੇ ਹਨ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਜਲਦੀ ਤੋਂ ਜਲਦੀ ਅਤੇ ਸਿੱਧੇ ਤੌਰ ਤੇ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਵਾਸਤੇ ਸਰਕਾਰ ਨੇ ‘ਗਿਵਇਟ’
(GIVIT) ਨਾਲ ਵੀ ਰਾਬਤਾ ਕਾਇਮ ਕੀਤਾ ਹੋਇਆ ਹੈ।
ਸਥਾਨਕ ਕਾਂਸਲਾਂ ਨੂੰ ਲਗਾਤਾਰ ਪੁਛਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਖੇਤਰ ਵਿੱਚ ਕਿਸ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ ਅਤੇ ਕਿਸ ਤਰ੍ਹਾਂ ਦੇ ਸੌਮਿਆਂ ਅੰਦਰ ਘਾਟ ਪਾਈ ਜਾ ਰਹੀ ਹੈ ਤਾਂ ਜੋ ਹਰ ਘਾਟ ਨੂੰ ਬਿਨ੍ਹਾਂ ਦੇਰੀ ਦੇ ਪੂਰਿਆ ਜਾ ਸਕੇ ਅਤੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਸਥਾਨਕ ਕਾਂਸਲਾਂ ਨੂੰ ਮਦਦ ਲੈਣ ਜਾਂ ਕਿਸੇ ਕਿਸਮ ਦੀ ਮਦਦ ਕਰਨ ਵਾਸਤੇ recovery@olg.nsw.gov.au ਉਪਰ ਵਿਜ਼ਿਟ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਜਦੋਂ ਕਿ ਜੇਕਰ ਕਿਸੇ ਨੇ ਵਿਅਕਤੀਗਤ ਰੂਪ ਵਿੱਚ ਜੇਕਰ ਕੁੱਝ ਦਾਨ ਆਦਿ ਕਰਨਾ ਹੈ ਤਾਂ ਫੇਰ https://www.givit.org.au/severe-storms-and-flooding ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×