ਭਾਰਤੀ ਮੂਲ ਦੇ ਪ੍ਰਵਾਸੀਆਂ ਲਈ ਵਿਸ਼ੇਸ਼ ਸਰਵੇਖਣ

(ਬ੍ਰਿਸਬੇਨ) ਇੱਥੇ ਆਸਟਰੇਲੀਆ ਦੀਆਂ ਦੋ ਨਾਮਵਰਯੂਨਿਵਰਸਿਟੀਆਂ ਆਸਟ੍ਰੇਲੀਅਨ ਨੈਸ਼ਨਲ ਯੂਨਿਵਰਸਿਟੀ ਅਤੇ ਵੈਸਟਰਨ ਆਸਟ੍ਰੇਲੀਆ ਯੂਨਿਵਰਸਿਟੀ ਵੱਲੋਂ ਸਾਂਝੇਆਨਲਾਈਨ ਸਰਵੇਖਣ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਮਕਸਦ ਭਾਰਤੀ ਮੂਲ ਦੇ ਪ੍ਰਵਾਸੀਆਂ ਦੇ ਆਸਟਰੇਲੀਆਵਿਚਲੇ ਤਜ਼ਰਬੇ ਜਾਣਦੇ ਹੋਏ ਭਵਿੱਖ ਲਈ ਢੁੱਕਵੀਆਂ ਯੋਜਨਾਵਾਂ ਬਨਾਉਣਾ ਅਤੇ ਉਹਨਾਂ ਦੇ ਆਸਟਰੇਲੀਆ ਵਿਚਲੇਤਜਰਬਿਆਂ ਨੂੰ ਨੇੜਿਓ ਵਿਚਾਰਨਾ ਹੈ। ਇਸ ਪ੍ਰੋਜੈਕਟ ਰਾਹੀਂ ਭਾਰਤੀ ਮੂਲ ਦੇ ਲੋਕਾਂ ਦੇ ਮਸਲਿਆਂ ਅਤੇ ਤਜ਼ੁਰਬਿਆਂ ਨੂੰ ਸਮਝਿਆ ਜਾਵੇਗਾ। ਆਸਟ੍ਰੇਲੀਅਨ ਨੈਸ਼ਨਲ ਯੂਨਿਵਰਸਿਟੀ ਦੀ ਡਾ. ਅਮ੍ਰਿਤਾ ਮੱਲ੍ਹੀ ਅਤੇ ਯੂਨਿਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੇਡਾ. ਅਲੈਕਜ਼ੈਂਡਰ ਡੇਵਿਸ ਅਨੁਸਾਰ ਇਸ ਸਰਵੇ ਦੁਆਰਾ ਭਾਰਤੀ ਮੂਲ ਦੇ ਲੋਕਾਂ ਦੇ ਆਸਟਰੇਲੀਆ ਵਿਚਲੇ ਵੱਖ ਵੱਖ ਤਜ਼ਰਬਿਆਂ ਨੂੰਜਾਨਣਾ ਹੈ, ਬੇਸ਼ਕ ਉਹ ਸਿੱਧਾ ਭਾਰਤ ਤੋਂ ਜਾਂ ਫੇਰ ਹੋਰ ਕਿਸੇ ਦੇਸ਼ ਤੋਂ ਹੋ ਕੇ ਇੱਥੇ ਪਹੁੰਚੇ ਹਨ। ਉਹਨਾਂ ਹੋਰ ਕਿਹਾ ਕਿ ਇਸ ਵਿੱਚਕਰੋਨਾਵਾਇਰਸ ਮਹਾਂਮਾਰੀ ਕਾਰਨ ਲੱਗੀਆਂ ਤਾਲਾਬੰਦੀਆਂ ਦੇ ਮਨੁੱਖੀ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਹਨਾਂ ਸਮੁੱਚੇਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਸ ਸਰਵੇਅ ਨੂੰ ਗੰਭੀਰਤਾ ਨਾਲ ਲੈਣ ਤਾਂ ਕਿ ਸਰਕਾਰ ਨੂੰ ਸਹੀ ਅਤੇ ਠੋਸ ਜਾਣਕਾਰੀਉਪਲਬਧ ਹੋ ਸਕੇ। ਜਿਕਰਯੋਗ ਹੈ ਕਿ ਆਸਟਰੇਲੀਅਨ ਅਤੇ ਭਾਰਤੀ ਸਰਕਾਰਾਂ ਆਪਣੇ ਦੁਵੱਲੇ ਸੰਬੰਧਾਂ ਨੂੰ ਹੋਰ ਸੁਧਾਰਨ ਲਈਭਾਰਤੀ ਮੂਲ ਦੇ ਲੋਕਾਂ ਨੂੰ ਧੁਰਾ ਬਣਾਉਣਾ ਚਾਹੁੰਦੀਆਂ ਹਨ।

Install Punjabi Akhbar App

Install
×