ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਕੱਲ੍ਹ ਤੋਂ ਵਿਸ਼ੇਸ਼ ਸਮਾਗਮਾਂ ਦੀ ਸ਼ੁਰੂਆਤ ਅਖੰਠ ਪਾਠ ਨਾਲ ਹੋਵੇਗੀ

ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ‘ਗੁਰ ਸ਼ਬਦ ਵਿਚਾਰ’ ਸਮਾਗਮ ਕੱਲ੍ਹ ਸ੍ਰੀ ਅਖੰਠ ਪਾਠ ਸਾਹਿਬ ਆਰੰਭ ਕਰਕੇ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦੇ ਵਿਚ ਭਾਈ ਹਰਦੀਪ ਸਿੰਘ ਜੀ ਬਿਜਲਪੁਰ ਢੈਂਠਲ (ਪਟਿਆਲਾ) ਵਾਲੇ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। 14 ਸਤੰਬਰ ਨੂੰ ਅਖੰਠ ਪਾਠ ਦੇ ਭੋਗ ਉਪਰੰਤ ਸਜੇ ਦੀਵਾਨ ਦੇ ਵਿਚ ਕਥਾ-ਕੀਰਤਨ ਹੋਵੇਗਾ ਜਦ ਕਿ 14 ਤੋਂ 19 ਸਤੰਬਰ ਤੱਕ ਰੋਜ਼ਾਨਾ ਸ਼ਾਮ ਦੇ ਦੀਵਾਨ (6 ਤੋਂ 8 ਵਜੇ ਤੱਕ) ਸਜਾਏ ਜਾਣਗੇ ਅਤੇ ਗੁਰ ਸ਼ਬਦ ਵੀਚਾਰ ਹੋਵੇਗੀ। ਇਸੀ ਤਰ੍ਹਾਂ ਦੁਬਾਰਾ 4 ਤੋਂ 7 ਅਕਤੂਬਰ ਤੱਕ ਫਿਰ ਸ਼ਾਮ ਦੇ ਦੀਵਾਨ ਸਜਣਗੇ। 7 ਅਕਤੂਬਰ ਨੂੰ ਦੁਪਹਿਰ 1 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਵੇਗਾ ਅਤੇ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤਪਾਨ ਕਰਵਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਦੇ ਫੋਨ ਨੰਬਰ 07 578 4613 ਉਤੇ ਸੰਪਰਕ ਕੀਤਾ ਜਾ ਸਕਦਾ ਹੈ।