ਮਹਾਰਾਜਾ ਜੱਸਾ  ਿਸੰਘ ਰਾਮਗੜ੍ਹੀਆ ਦੇ ਜਨਮ  ਿਦਨ ‘ਤੇ  ਿਵਸ਼ੇਸ਼ ਸਮਾਗਮ ਹੋਏ

image1 (1)
ਫਰਿਜ਼ਨੋ —ਗੁਰਦੁਆਰਾ ਿਸੰਘ ਸਭਾ’ ਫਰਿਜ਼ਨੋ ਿਵਖੇ ਿੲਲਾਕੇ ਦੀ ਸਮੂੰਹ ਸੰਗਤ ਨੇ ਹਰ ਸਾਲ ਦੀ ਤਰ੍ਹਾਂ ਅਠਾਰਵੀ ਸਦੀ ਦੇ ਮਹਾਨ ਜਰਨੈਲ ਿਸੱਖ ਆਗੂ ਅਤੇ ਰਾਮਗੜ੍ਹੀਆ ਿਮਸ਼ਲ ਦੇ ਸੰਸਥਾਪਕ ਸ. ਜੱਸਾ ਿਸੰਘ ਰਾਮਗੜ੍ਹੀਆ ਦਾ ਜਨਮ ਿਦਨ ਮਨਾਇਆਂ।  ਿੲਸ ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਿਵਸ਼ੇਸ਼ ਸਮਾਗਮ ਹੋਏ। ਿਜੰਨਾਂ ਿਵੱਚ ਗੁਰੂਘਰ ਦੇ ਮੁੱਖ ਭਾਈ ਸਰਬਜੀਤ ਿਸੰਘ ਦੇ ਕੀਰਤਨੀ ਜੱਥੇ ਨੇ ਹਾਜ਼ਰੀ ਭਰੀ। ਉਪਰੰਤ ਪ੍ਰਸਿੱਧ ਕਥਾ-ਵਾਚਕ ਭਾਈ ਮਲਕੀਤ ਿਸੰਘ ਕਰਨਾਲ ਵਾਲਿਆ ਨੇ ਜੱਸਾ ਿਸੰਘ ਰਾਮਗੜ੍ਹੀਆ ਦੀ ਿਜ਼ੰਦਗੀ ਅਤੇ ਿਸੱਖ ਧਰਮ ਨੂੰ ਦੇਣ ਪ੍ਰਤੀ ਿਵਚਾਰਾ ਸਾਂਝੀਆਂ ਕੀਤੀਆਂ। ਜਦ ਿਕ ਬੋਲਦੇ ਹੋਏ ਸ. ਗੁਰਪ੍ਰੀਤ ਿਸੰਘ ਮਾਨ ਨੇ ਮਹਾਰਾਜਾ ਜੱਸਾ ਿਸੰਘ ਨੂੰ ਸਾਂਝੀਵਾਰਤਾ ਦਾ ਸੰਦੇਸ਼ ਦੇਣ ਵਾਲਾ ਮਹਾਨ ਜਰਨੈਲ ਐਲਾਨਿਆ। ਿੲਸੇ ਸਮੇਂ ਬੀਬੀ ਕੁਲਵੰਤ ਕੌਰ ਨੇ ਧਾਰਮਿਕ ਗੀਤ ਗਾਏ, ਿਮੰਨੀ ਕੌਰ ਹੰਸਪਾਲ ਨੇ ਰਾਮਗੜ੍ਹੀਆ ਿਮਸ਼ਲ ਬਾਰੇ ਿੲਤਿਹਾਸਕਤਾ ਦੀ ਗੱਲ ਕੀਤੀ ਅਤੇ ਿੲਸ ਤੋਂ ਿੲਲਾਵਾ ਹੋਰ ਬੁਲਾਰਿਆਂ ਨੇ ਵੀ ਿਵਚਾਰਾ ਦੀ ਸਾਂਝ ਪਾਈ।  ਸਮਾਗਮ ਦੇ ਅੰਤ ਿਵੱਚ ਸ. ਰੇਸ਼ਮ ਿਸੰਘ ਧੰਜ਼ਨ ਨੇ ਸਮੂੰਹ ਸੰਗਤ ਦਾ ਧੰਨਵਾਦ ਕੀਤਾ।

Install Punjabi Akhbar App

Install
×