ਆਸਟ੍ਰੇਲੀਆ ਵੱਸਦੇ ਪ੍ਰਵਾਸੀਆਂ ਵਲੋਂ ਬਜੁਰਗ ਮਾਪਿਆਂ ਨੂੰ ਇਥੇ ਮੰਗਵਾਉਣ ਲਈ ਅਮਰੀਕਾ- ਕਨੇਡਾ ਦੀ ਤਰਜ਼ ‘ਤੇ ਦਸ ਸਾਲ ਦਾ ਵੀਜ਼ਾ ਮੁਹੱਈਆ ਕਰਵਾਉਣ ਲਈ ਤਿਆਰ ਕੀਤੀ ਗਈ ਵਿਸ਼ੇਸ ਪ੍ਰਪੋਜ਼ਲ ਭਾਰੀ ਬਹੂਮੱਤ ਦਸਤਖ਼ਤਾਂ ਤਹਿਤ ਸੰਸਦ ‘ਚ ਇਕ ਪਟੀਸ਼ਨ ਦੇ ਰੂਪ ਵਿੱਚ ਲੌਗ ਸਟੇਅ ਵੀਜ਼ਾ ਫੋਰ ਪੇਰੈਂਟਸ ਦੇ ਨਾਂਅ ਹੇਠ ਪੇਸ਼ ਕਰਕੇ ਮੌਜ਼ੂਦਾ ਸਰਕਾਰ ਨੂੰ ਬੇਨਤੀ ਕੀਤੀ ਜਾਵੇਗੀ । ਇਸ ਪ੍ਰਪੋਜ਼ਲ ਦੇ ਅਨੁਸਾਰ ਮਾਪਿਆਂ ਨੂੰ ਆਸਟ੍ਰੇਲੀਆ ਆਉਣ ਲਈ ਦਸ ਸਾਲ ਦਾ ਵੀਜ਼ਾ ਜਾਰੀ ਕਰਨ , ਆਸਟ੍ਰੇਲੀਆ ਵਿੱਚ ਇਕੋ ਵਾਰ ਦਾ ਸਟੇਅ ਘੱਟੋ ਘੱਟ ਦੋ ਸਾਲ ਦਾ ਕਰਨ ਤੇ ਇਸ ਸਟੇਅ ਤੋਂ ਬਾਅਦ ਦਸ ਦਿਨਾਂ ਲਈ ਦੇਸ ਤੋਂ ਬਾਹਰ ਜਾ ਕੇ ਵਾਪਸੀ ਕਰ ਸਕਣ ਅਤੇ ਪ੍ਰਪੋਜ਼ਲ ਮੈਡੀਕਲ ਕਵਰ ਜਰੂਰੀ ਕਰਕੇ ਆਸਟ੍ਰੇਲੀਆ ‘ਚ ਬਿਜ਼ਨਸ ਕਰ ਸਕਣ ਆਦਿ ਮੰਗ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ।ਇਹ ਜਾਣਕਾਰੀ ਪਰਮਿੰਦਰ ਸੋਹਲ, ਦਵਿੰਦਰ ਪਾਲ ਸਿੰਘ ਅਤੇ ਅਰਵਿੰਦ ਦੁੱਗਲ ਨੇ ਦਿੱਤੀ ਅਤੇ ਦੱਸਿਆ ਕਿ ਇਸ ਸਬੰਧ ‘ਚ ਉਨ੍ਹਾਂ ਦੀ ਅਗਵਾਈ ਵਿੱਚ ਇਕ ਵਫ਼ਦ ਸਾਉਥ ਆਸਟ੍ਰੇਲੀਆ ਦੇ ਮੌਜੂਦਾਂ ਮੈਂਬਰ ਪਾਰਲੀਮੈਂਟ ਐਡਰਿਊ ਸਾਊਟ ਕਾਊਟ ਨੂੰ ਵੀ ਮਿਲਿਆ ਹੈ । ਅਤੇ ਇਸ ਪ੍ਰਪੋਜ਼ਲ ‘ਤੇ ਹੁਕਮਰਾਨ ਲਿਬਰਲ ਪਾਰਟੀ ਅਤੇ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਸਹਿਮਤੀ ਦਿੱਤੀ ਹੈ । ਇਸ ਪ੍ਰਪੋਜ਼ਲ ਵੱਲ ਵੱਖ ਵੱਖ ਦੇਸਾਂ ਦੇ ਪ੍ਰਵਾਸੀਆਂ ਨੇ ਵੀ ਧਿਆਨ ਦਿੱਤਾ ਹੈ ਅਤੇ ਦਸਤਖ਼ਤ ਕਰਨ ਦੀ ਮੁਹਿੰਮ ਨੇ ਵੀ ਜੋਰ ਫੜਿਆਂ ਹੈ । ਉਨ੍ਹਾਂ ਦੱਸਿਆ ਕਿ ਇਸ “ਲੌਗ ਸਟੇਅ ਵੀਜ਼ਾ ਫੋਰ ਪੇਰੈਂਟਸ ” ਪ੍ਰਪੋਜ਼ਲ ਨੂੰ ਸੰਸਦ ਵਿੱਚ ਪੇਸ ਕਰਨ ਲਈ ਘੱਟੋ ਘੱਟ ਵੀਹ ਹਜ਼ਾਰ ਦਸਤਖ਼ਤਾਂ ਦੀ ਲੋੜ ਹੈ ।
ਬਚਿੱਤਰ ਕੁਹਾੜ ਐਡੀਲੇਡ
0468425142