ਪੜ੍ਹਾਈ ਅਤੇ ਕੰਮ ਲਈ ਟਰਨਬੁਲ ਸਰਕਾਰ ਸੱਤਾ ‘ਚ ਆਉਣ ਮਗਰੋਂ ਦੇਵੇਗੀ ਵਿਸ਼ੇਸ਼ ਮਦਦ

IMG_9484

ਐਤਵਾਰ ਨੂੰ ਟਰਨਬੁਲ ਨੇ ਵਾਅਦਾ ਕੀਤਾ ਕਿ ਉਹ ‘ਸਮਿਥ ਫੈਮਿਲੀ ਲਰਨਿੰਗ ਫਾਰ ਲਾਈਫ ਪ੍ਰੋਗਰਾਮ’ ਨੂੰ ਵਧਾਉਣ ਲਈ 48 ਮਿਲੀਅਨ ਡਾਲਰਾਂ ਦੀ ਮਦਦ ਦੇਣਗੇ। ਉਨ੍ਹਾਂ ਕਿਹਾ ਕਿ ਉਹ ਗਰੀਬ ਵਿਦਿਆਰਥੀਆਂ ਲਈ ਸਕੂਲ ‘ਚ ਰਹਿਣ ਦਾ ਪ੍ਰਬੰਧ ਕਰਨਗੇ ਤਾਂ ਕਿ ਉਨ੍ਹਾਂ ਦਾ ਪੜ੍ਹਾਈ ਅਤੇ ਕੰਮ ਵਿਚ ਭਵਿੱਖ ਵਧੀਆ ਹੋਵੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਦੁਬਾਰਾ ਬਣੇਗੀ ਤਾਂ ਉਹ ਵਿਦਿਆਰਥੀਆਂ ਨੂੰ ਵਿਸੇਸ਼ ਮਦਦ ਦੇਣਗੇ। ਹਜ਼ਾਰਾਂ ਵਿਦਿਆਰਥੀਆਂ ਨੂੰ ਕਿਤਾਬਾਂ ਖਰੀਦਣ, ਵਰਦੀ ਲੈਣ ਅਤੇ ਹੋਰ ਜ਼ਰੂਰਤਾਂ ਲਈ ਸਰਕਾਰ ਮਦਦ ਦੇਵੇਗੀ। ਫਿਲਹਾਲ ਇਹ ਸੰਸਥਾ 34,000 ਬੱਚਿਆਂ ਨੂੰ ਮਦਦ ਦੇ ਰਹੀ ਹੈ। ਸੰਸਥਾ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਜ਼ਰੂਰ ਭੇਜਣ। ਸਰਕਾਰ ਦੀ ਮਦਦ ਨਾਲ ਹੋਰ 24,000 ਬੱਚਿਆਂ ਨੂੰ ਇਸ ਸੰਸਥਾ ਅਧੀਨ ਸੇਵਾ ਦਿੱਤੀ ਜਾਵੇਗੀ। ਟਰਨਬੁਲ ਨੇ ਕਿਹਾ ਕਿ ਉਹ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰ ਵਿਚ ਔਰਤਾਂ ਨੂੰ ਸਿਖਲਾਈ ਅਤੇ ਕੰਮ ਦੇਣ ਲਈ 3.12 ਮਿਲੀਅਨ ਡਾਲਰ ਦੀ ਮਦਦ ਦੇਣਗੇ। ਪ੍ਰਧਾਨ ਮੰਤਰੀ ਟਰਨਬੁਲ ਨੇ ‘ਆਸਟ੍ਰੇਲੀਅਨ ਮੈਥੇਮੈਟਿਕਲ ਸਾਇੰਸ’ ਸੰਸਥਾ ਵਲੋਂ ਪੀ.ਐੱਚ.ਡੀ. ਕਰਨ ਵਾਲਿਆਂ ਨੂੰ ਵੀ ਇਹ ਲਾਭ ਮਿਲੇਗਾ।
Harpreet Singh Kohli

harpreetsinghkohli73@gmail.com