ਅਮਰੀਕਾ ਤੇ ਦੱਖਣੀ ਕੋਰੀਆ ਦਾ ਸੰਯੁਕਤ ਫ਼ੌਜੀ ਅਭਿਆਸ, ਉੱਤਰੀ ਕੋਰੀਆ ਨੇ ਲਿਆ ਬੇਰਹਿਮੀ ਨਾਲ ਹਮਲੇ ਕਰਨ ਦਾ ਸੰਕਲਪ

south-koreaਅਮਰੀਕਾ ਤੇ ਦੱਖਣੀ ਕੋਰੀਆ ਦੇ ਸਲਾਨਾ ਸੰਯੁਕਤ ਫ਼ੌਜੀ ਅਭਿਆਸ ਸ਼ੁਰੂ ਕਰਨ ਦੇ ਉੱਤਰ ਕੋਰੀਆ ਨੇ ਅੱਜ ਸਮੁੰਦਰ ‘ਚ ਮਿਸਾਈਲਾਂ ਦਾਗੀਆਂ ਤੇ ਦੋਵਾਂ ਦੇਸ਼ਾਂ ਦੇ ਖ਼ਿਲਾਫ਼ ‘ਬੇਹਰਮੀ ਨਾਲ ਹਮਲੇ’ ਕਰਨ ਦਾ ਸੰਕਲਪ ਲਿਆ। ਦੱਖਣੀ ਕੋਰੀਆ ਦੀ ਸੰਵਾਦ ਕਮੇਟੀ ਯੋਨਹਪ ਨੇ ਦੱਸਿਆ ਕਿ ਉੱਤਰੀ ਕੋਰੀਆ ਨੇ ਸੋਲ ਤੇ ਵਾਸ਼ਿੰਗਟਨ ਦੇ ਫ਼ੌਜੀ ਅਭਿਆਸ ਦੀ ਸ਼ੁਰੂਆਤ ਤੋਂ ਪਹਿਲਾਂ ਪੂਰਬੀ ਸਾਗਰ ‘ਚ ਘੱਟ ਦੂਰੀ ਤੱਕ ਮਾਰ ਕਰਨ ਵਾਲੀਆਂ ਦੋ ਮਿਸਾਈਲਾਂ ਦਾਗ਼ੀਆਂ। ਦੂਜੇ ਪਾਸੇ ਸੋਲ ਤੇ ਵਾਸ਼ਿੰਗਟਨ ਦਾ ਕਹਿਣਾ ਹੈ ਕਿ ਇਹ ਅਭਿਆਸ ਕੇਵਲ ਸੁਰੱਖਿਆ ਦੀ ਨਜ਼ਰ ਤੋਂ ਕੀਤੇ ਜਾ ਰਹੇ ਹਨ ਜਦੋਂ ਕਿ ਪਯੋਂਗਯਾਂਗ ਨੇ ਇਸਨੂੰ ਉਕਸਾਉਣ ਵਾਲਾ ਅਭਿਆਸ ਕਰਾਰ ਦਿੰਦੇ ਹੋਏ ਇਸਦੀ ਆਲੋਚਨਾ ਕੀਤੀ ਹੈ। ਕੇਪੀਏ ਦੇ ਬੁਲਾਰੇ ਨੇ ਇਨ੍ਹਾਂ ਅਭਿਆਸਾਂ ਨੂੰ ਉੱਤਰੀ ਕੋਰੀਆ ‘ਤੇ ਹਮਲੇ ਲਈ ਕੀਤਾ ਜਾਣ ਵਾਲਾ ਖ਼ਤਰਨਾਕ ਪ੍ਰਮਾਣੂ ਲੜਾਈ ਅਭਿਆਸ ਦੱਸਿਆ।