ਸਿਓਲ ਵਿੱਚ ਭੀੜ੍ਹ ਕਾਰਨ ਮਰਨ ਵਾਲਿਆਂ ਵਿੱਚ ਆਸਟ੍ਰੇਲੀਆਈ ਮਹਿਲਾ ਵੀ ਸ਼ਾਮਿਲ

ਮੌਤਾਂ ਦੀ ਗਿਣਤੀ 150 ਤੋਂ ਵੀ ਵੱਧ, ਸੈਂਕੜੇ ਜ਼ਖ਼ਮੀ

ਹਾਲ ਵਿੱਚ ਹੀ ਦੱਖਣੀ ਕੋਰੀਆ ਦੀ ਰਾਜਧਾਨੀ -ਸਿਓਲ, ਵਿੱਚ ਹੋਈ ਇੱਕ ਦੁਰਘਟਨਾ -ਜੋ ਕਿ ਇੱਕ ਸੰਗੀਤ ਪ੍ਰੋਗਰਾਮ ਦੌਰਾਨ ਵਾਪਰੀ ਅਤੇ ਇਸ ਦੌਰਾਨ ਭੀੜ੍ਹ ਦੇ ਬੇਕਾਬੂ ਹੋ ਜਾਣ ਕਾਰਨ 150 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਇੱਕ 23 ਸਾਲਾਂ ਦੀ ਸਿਡਨੀ ਦੀ ਮਹਿਲਾ ਵੀ ਸ਼ਾਮਿਲ ਹੈ। ਇਸ ਦੁਰਘਟਨਾ ਦੌਰਾਨ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ।
ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ। ਦੁਨੀਆਂ ਵਿੱਚ ਕਿਤੇ ਨਾ ਕਿਤੇ ਅਜਿਹੀ ਕੋਈ ਨਾ ਕੋਈ ਘਟਨਾ ਵਾਪਰਦੀ ਹੀ ਰਹਿੰਦੀ ਹੈ। ਇੰਗਲੈਂਡ ਦੇ ਹੋਸਟਨ ਸ਼ਹਿਰ ਵਿੱਚ ਵੀ ਇੱਕ ਸੰਗੀਤ ਪ੍ਰੋਗਰਾਮ ਦੌਰਾਨ ਅਜਿਹਾ ਹੀ ਵਾਪਰਿਆ ਸੀ। ਸਾਊਦੀ ਅਰੇਬੀਆ ਵਿੱਚ ਹੱਜ ਤੇ ਗਏ ਹਾਜੀਆਂ ਨਾਲ ਵੀ ਇਹ ਦੁਰਘਟਨਾ ਵਾਪਰ ਚੁਕੀ ਹੈ। ਸ਼ਿਕਾਗੋ ਦੇ ਇੱਕ ਨਾਈਟ ਕਲੱਬ ਵਿੱਚ ਵੀ ਅਜਿਹਾ ਹੀ ਵਾਪਰਿਆ ਸੀ। ਇਨ੍ਹਾਂ ਘਟਨਾਵਾਂ ਦੌਰਾਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਬਹੁਤ ਸਾਰੇ ਲੋਕ ਜ਼ਖ਼ਮੀ ਹੋ ਜਾਂਦੇ ਹਨ।