ਬੀਤੇ ਹਫਤੇ ਕਈ ਰੌਜ਼ਗਾਰਾਂ ਨੂੰ ਉਪਜਾਉਣ ਵਾਲੀਆਂ ਘੋਸ਼ਣਾਵਾਂ ਕੀਤੀਆਂ ਗਈਆਂ -ਸਟੀਵਨ ਮਾਰਸ਼ਲ

ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਵੱਲੋਂ ਹਫਤੇ ਦੀ ਕਾਰਗੁਜ਼ਾਰੀ ਦੀ ਜਾਣਕਾਰ ਸਾਂਝੀ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਦੀ ਸਰਕਾਰ ਨੇ ਬੀਤੇ ਹਫਤੇ ਕਈ ਅਜਿਹੇ ਪ੍ਰੋਗਰਾਮਾਂ ਅਤੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੇ ਤਹਿਤ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਰੌਜ਼ਗਾਰ ਪ੍ਰਾਪਤ ਹੋਇਆ ਹੈ ਅਤੇ ਕੋਵਿਡ-19 ਦੀਆਂ ਸਾਵਧਾਨੀਆਂ ਦੇ ਚਲਦਿਆਂ ਵੀ ਸਰਕਾਰ ਆਪਣੇ ਮਿਸ਼ਨ ਵਿੱਚ ਸਫਲਤਾ ਨਾਲ ਅੱਗੇ ਵੱਧ ਰਹੀ ਹੈ। ਉਪਰੋਕਤ ਜਾਣਕਾਰੀ ਵਿੱਚ ਜਿਹੜੇ ਮੁੱਦੇ ਦਰਸਾਏ ਗਏ ਹਨ ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
– ਹਜ਼ਾਰਾਂ ਦੀ ਗਿਣਤੀ ਵਿੱਚ ਰੌਜ਼ਗਾਰਾਂ ਦੀ ਮਦਦ ਅਧੀਨ ਟ੍ਰੇਡੀਜ਼ ਪੈਕੇਜ ਦੇ ਤਹਿਤ ਘੱਟੋ ਘੱਟ 2 ਬਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਗਿਆ ਜਿਹੜਾ ਕਿ ਜਨਤਕ ਤੌਰ ਤੇ ਮੁੱਖ ਬੁਨਿਆਦੀ ਢਾਂਚੇ ਲਈ ਹੈ।
– ਦੱਖਣ ਆਸਟ੍ਰੇਲੀਆ ਦੇ ਤਕਰੀਬਨ ਹਰ ਖੇਤਰ ਅੰਦਰ ਸੜਕਾਂ ਆਦਿ ਦੇ ਰੱਖ-ਰਖਾਉ, ਮੁਰੰਮਤ, ਉਸਾਰੀਆਂ ਆਦਿ ਲਈ ਵੀ ਫੈਡਰਲ ਸਰਕਾਰ ਨਾਲ ਮਿਲ ਕੇ 268 ਮਿਲੀਅਨ ਡਾਲਰਾਂ ਦਾ ਪੈਕੇਜ।
– ਸਮੁੰਦਰੀ ਕਿਨਾਰਿਆਂ ਦੀ ਬਿਹਤਰੀ ਲਈ ਜੈਟੀਆਂ, ਬੋਟ ਰੈਂਪ, ਅਤੇ ਪੁਲ਼ਾਂ ਦੀ ਮੁਰੰਮਤ, ਰੱਖ ਰਖਾਵ ਅਤੇ ਮੱਛੀਆਂ ਫੜ੍ਹਨ ਵਾਸਤੇ ਨਵੀਆਂ ਸੁਵਿਧਾਵਾਂ ਵਾਸਤੇ 40 ਮਿਲੀਅਨ ਡਾਲਰ ਦਾ ਪੈਕੇਜ।
– ਉਤਰੀ-ਪੂਰਬੀ ਖੇਤਰ ਵਿਚਲੇ ਗੋਲਡਨ ਗਰੋਵ ਸੜਕ ਦੇ ਦੂਸਰੇ ਪੜਾਅ ਦੇ ਨਿਰਮਾਣ ਲਈ 30 ਮਿਲੀਅਨ ਡਾਲਰਾਂ ਦਾ ਫੰਡ -ਇਸ ਸੜਕ ਰਾਹੀਂ ਖੇਤਰੀ ਲੋਕਾਂ ਦੀ ਆਵਾਜਾਈ ਵਿੱਚ ਬਹੁਤ ਜ਼ਿਆਦਾ ਸੁਧਾਰ ਆਵੇਗਾ ਅਤੇ ਸੁਰੱਖਿਆ ਦੇ ਨਾਲ ਨਾਲ ਸਮੇਂ ਦੀ ਵੀ ਬਚਤ ਹੋਵੇਗੀ।
ਇਸ ਤੋਂ ਇਲਾਵਾ ਵੀ ਬਹੁਤ ਸਾਰੇ ਵਿਕਾਸ ਦੇ ਕਾਰਜ ਰਾਜ ਸਰਕਾਰ ਵੱਲੋਂ ਜਨਤਕ ਭਲਾਈਆਂ ਅਧੀਨ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਦਾ ਅਧਿਕਾਰਿਕ ਤੌਰ ਤੇ ਐਲਾਨ ਆਉਣ ਵਾਲੀ ਨਵੰਬਰ ਦੀ 10 ਤਾਰੀਖ ਨੂੰ ਕੀਤਾ ਜਾਵੇਗਾ।

Install Punjabi Akhbar App

Install
×