ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਦਾ ਭਾਰਤੀਆਂ ਪ੍ਰਤੀ ਸਹਾਨੁਭੂਤੀ ਭਰਿਆ ਸੰਦੇਸ਼

ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਣਯੋਗ ਸ੍ਰੀ ਸਟੀਵਨ ਮਾਰਸ਼ਲ ਨੇ ਭਾਰਤ ਦੇਸ਼ ਦੀ ਮੌਜੂਦਾ ਹਾਲਤ ਨੂੰ ਦੇਖਦਿਆਂ, ਆਸਟ੍ਰੇਲੀਆ ਅਤੇ ਖਾਸ ਕਰਕੇ ਦੱਖਣੀ ਆਸਟ੍ਰੇਲੀਆ ਰਾਜ ਅੰਦਰ ਰਹਿ ਰਹੇ ਭਾਰਤੀਆਂ ਪ੍ਰਤੀ ਸੰਵੇਦਨਾ ਜਤਾਉਂਦਿਆਂ ਪਿਆਰ ਅਤੇ ਸਹਾਨੂਭੂਤੀ ਭਰਿਆ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ:
”ਸਾਨੂੰ ਪਤਾ ਹੈ ਜੋ ਇਸ ਵੇਲੇ ਭਾਰਤ ਦੀ ਹਾਲਤ ਕਰੋਨਾ ਦੀ ਮਾਰ ਦੀ ਵਜ੍ਹਾ ਕਾਰਨ ਹੋ ਰਹੀ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਭ ਭਾਰਤ ਵਾਸੀਆਂ ਅਤੇ ਭਾਰਤ ਦੇ ਅਜਿਹੇ ਲੋਕਾਂ ਜਿਨ੍ਹਾਂ ਨੇ ਕਿ ਆਸਟ੍ਰੇਲੀਆ ਦੀ ਨਾਗਰਿਕਤਾ ਲਈ ਹੋਈ ਹੈ ਅਤੇ ਮੌਜੂਦਾ ਸਮਿਆਂ ਅੰਦਰ ਉਹ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਅਤੇ ਜਾਂ ਫੇਰ ਫਲਾਈਟਾਂ ਦੀਆਂ ਪਾਬੰਧੀਆ ਕਾਰਨ ਭਾਰਤ ਵਿੱਚ ਫਸੇ ਹਨ, ਸਭ ਦੇ ਦਰਦ ਅਤੇ ਪੀੜਾ ਦਾ ਅੰਦਾਜ਼ਾ ਸਾਨੂੰ ਹੈੇ।
ਅਸੀਂ ਭਲੀ ਭਾਂਤੀ ਜਾਣਦੇ ਹਾਂ ਕਿ ਭਾਰਤੀ ਭਾਈਚਾਰਾ ਬਹੁਤ ਵੱਧ ਚੜ੍ਹ ਕੇ ਆਸਟ੍ਰੇਲੀਆ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਰਿਹਾ ਹੈ ਅਤੇ ਇਸ ਮੌਜੂਦਾ ਕਰੋਲਾ ਕਾਲ ਦੀ ਮਾਰ ਵਿੱਚ ਵੀ ਦੇਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਇਸ ਮੁਸੀਬਤ ਦੀ ਘੜੀ ਵਿੱਚ ਦੱਖਣੀ ਆਸਟ੍ਰੇਲੀਆ ਸਰਕਾਰ ਵੱਲੋਂ ਜੋ ਵੀ ਵਾਜਿਬ ਮਦਦ ਦੇਣੀ ਬਣਦੀ ਸੀ, ਉਹ ਦਿੱਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਮਦਦਾਂ ਤੋਂ ਸਰਕਾਰ ਕਦੇ ਆਪਣਾ ਮੂੰਹ ਨਹੀਂ ਮੋੜੇਗੀ।
ਆਸਟ੍ਰੇਲੀਆਈ ਸਰਕਾਰ ਨੇ ਹਾਲ ਵਿੱਚ ਹੀ ਭਾਰਤ ਦੇਸ਼ ਨੂੰ 500 ਵੈਂਟੀਲੇਟਰ (ਆਕਸੀਜਨ ਕੰਸੰਨਟ੍ਰੇਟਰ) ਅਤੇ ਹੋਰ ਵੀ ਕਈ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਦੇਣ ਲਈ ਪੈਕੇਜ ਦੇ ਐਲਾਨ ਕੀਤਾ ਹੈ ਅਤੇ ਇਸ ਪੈਕੇਜ ਵਿੱਚ ਮਾਸਕ, ਦਸਤਾਨੇ, ਐਨਕਾਂ, ਮੂੰਹ ਨੂੰ ਢਕਣ ਵਾਲੀਆਂ ਸ਼ੀਲਡਾਂ ਆਦਿ ਵੀ ਸ਼ਾਮਿਲ ਹਨ ਅਤੇ ਇਸ ਵਾਸਤੇ ਅਸੀਂ ਆਸਟ੍ਰੇਲੀਆ ਸਰਕਾਰ ਦੇ ਵੀ ਧੰਨਵਾਦੀ ਹਾਂ।
ਸਮੁੱਚੇ ਦੇਸ਼ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਰਹਿ ਰਹੇ ਭਾਰਤੀ ਜਿਨ੍ਹਾਂ ਨੇ ਆਪਣੇ ਸਕੇ ਸਬੰਧੀਆਂ ਨੂੰ ਕਰੋਨਾ ਦੀ ਮਾਰ ਵਿੱਚ ਗੁਆ ਲਿਆ ਹੈ ਅਤੇ ਜਾਂ ਫੇਰ ਉਨ੍ਹਾਂ ਦੇ ਕੋਈ ਰਿਸ਼ਤੇ ਨਾਤੇ ਇਸ ਬਿਮਾਰੀ ਨਾਲ ਜੂਝ ਰਹੇ ਹਨ ਤਾਂ ਉਨ੍ਹਾਂ ਪ੍ਰਤੀ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਪੀੜਿਤ ਲੋਕ ਅਜਿਹੀ ਮਾਰੂ ਬਿਮਾਰੀ ਤੋਂ ਛੇਤੀ ਹੀ ਨਿਜਾਤ ਪਾਉਣਗੇ ਅਤੇ ਮੁੜ ਤੋਂ ਇੱਕ ਵਾਰੀ ਫੇਰ ਤੋਂ ਜ਼ਿੰਦਗੀ ਹੀ ਜਿੱਤੇਗੀ।
ਅਜਿਹੇ ਆਸਟ੍ਰੇਲੀਆਈ ਨਾਗਰਿਕ ਜੋ ਕਿ ਭਾਰਤ ਵਿੱਚ ਇਸ ਸਮੇਂ ਫਸੇ ਹੋਏ ਹਨ ਅਤੇ ਵਾਪਿਸ ਆਸਟ੍ਰੇਲੀਆ ਪਰਤਣਾ ਚਾਹੁੰਦੇ ਹਨ, ਡੀਫੈਟ (DFAT) ਦੇ ਜ਼ਰੀਏ ਸਮਾਰਟ ਟਰੈਵਰਲ ਵੈਬਸਾਈਟ (https://www.smartraveller.gov.au/COVID-19 ) ਉਪਰ ਆਪਣੇ ਆਪ ਨੂੰ ਫੌਰਨ ਰਜਿਸਟਰ ਕਰਨ ਤਾਂ ਜੋ ਉਨ੍ਹਾਂ ਦੀ ਵਾਪਸੀ ਵਾਸਤੇ ਉਚਿਤ ਪ੍ਰਬੰਧ ਕੀਤੇ ਜਾ ਸਕਣ।
ਜੇਕਰ ਕਿਸੇ ਆਸਟ੍ਰੇਲੀਆ ਪੀ.ਆਰ. ਦੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ, ਦੋਸਤ-ਮਿੱਤਰ ਆਦਿ ਜੋ ਕਿ ਆਸਟ੍ਰੇਲੀਆਈ ਨਾਗਰਿਕ ਹਨ ਪਰੰਤੂ ਕਰੋਨਾ ਦੀਆਂ ਪਾਬੰਧੀਆਂ ਕਾਰਨ ਭਾਰਤ ਵਿੱਚ ਫਸੇ ਹਨ ਤਾਂ ਤੁਰੰਤ ਡੀਫੈਟ ਦੀ ਵੈਬਸਾਈਟ https://www.smartraveller.gov.au/COVID-19/trying-get-home ਉਪਰ ਨਾਮਾਂਕਣ ਕਰਨ।
ਅਸੀਂ ਸਭ, ਬਤੌਰ ਇਨਸਾਨ, ਇਸ ਦੁੱਖ ਦੀ ਘੜੀ ਵਿੱਚ ਸਭ ਦੇ ਨਾਲ ਹਾਂ ਅਤੇ ਕੋਈ ਵੀ ਅਜਿਹਾ ਉਚਿਤ ਕਦਮ ਉਠਾਉਣੋਂ ਪਿੱਛੇ ਨਹੀਂ ਹਟਾਂਗੇ ਜਿਸ ਰਾਹੀਂ ਕਿ ਆਸਟ੍ਰੇਲੀਆਈ ਨਾਗਰਿਕਾਂ ਦੀ ਮਦਦ ਕੀਤੀ ਜਾ ਸਕੇ
ਤੁਹਾਡਾ ਸ਼ੁਭਚਿੰਤਕ………. ਸਟੀਵਨ ਮਾਰਸ਼ਲ (ਪ੍ਰੀਮੀਅਰ ਦੱਖਣੀ ਆਸਟ੍ਰੇਲੀਆ)”

Install Punjabi Akhbar App

Install
×