ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਵੱਲੋਂ ਭਾਰਤੀ ਭਾਈਚਾਰਿਆਂ ਨਾਲ ਦੀਵਾਲੀ ਦੀ ਮਿਲਣੀ

ਅੱਜ ਸਾਊਥ 20161108_175210ਆਸਟ੍ਰੇਲੀਆ ਦੇ ਪ੍ਰੀਮੀਅਰ ਮਾਨਯੋਗ ਜੇ ਵੈਦਰਲ ਵੱਲੋਂ ਭਾਰਤੀ ਭਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਇਕ ਦੀਵਾਲੀ ਦੀ ਮਿਲਣੀ ਐਡੀਲੇਡ ਦੇ ਮਸ਼ਹੂਰ ਕ੍ਰਿਕਟ ਸਟੇਡੀਅਮ ‘ਐਡੀਲੇਡ ਓਵਲ’ ਦੇ ਇਕ ਹਾਲ ਵਿਚ ਰੱਖੀ ਗਈ। ਜਿਸ ਵਿਚ ਵੱਖ-ਵੱਖ ਭਾਰਤੀ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਅਚਾਨਕ ਹੋਏ ਰੁਝੇਵੇਂ ਕਾਰਨ ਮਾਨਯੋਗ ਪ੍ਰੀਮੀਅਰ ਇਸ ਮੌਕੇ ਤੇ ਖ਼ੁਦ ਨਹੀਂ ਪਹੁੰਚ ਸਕੇ ਅਤੇ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਡਿਪਟੀ ਪ੍ਰੀਮੀਅਰ ਮਾਨਯੋਗ ਜੌਨ ਰਾਉ ਨੇ ਹਾਜ਼ਰੀ ਲਗਵਾਈ ਅਤੇ ਉਨ੍ਹਾਂ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। ਮਲਟੀ ਕਲਚਰ ਮੰਤਰੀ ਜੋਈ ਬੈਟੀਸਨ ਜੋ ਕਿ ਇਸ ਮੌਕੇ ਭਾਰਤੀ ਲਿਬਾਸ ‘ਚ ਲਬਰੇਜ਼ ਸਨ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।  ਇਸ ਮੌਕੇ ਤੇ ਨਿੱਕੀਆਂ ਬੱਚੀਆਂ ਵੱਲੋਂ ਖ਼ਾਸ ਮੰਤਰ ਪਾਠ ਕੀਤਾ ਗਿਆ ਅਤੇ ਆਈਸਾ ਵੱਲੋਂ ਪ੍ਰਧਾਨ ਐਡੀ ਰੈਡੀ ਨੇ ਦੀਵਾਲੀ ਦੇ ਵਿਦੇਸ਼ਾਂ ‘ਚ ਇਤਿਹਾਸ ਬਾਰੇ ਚਾਨਣਾ ਪਾਇਆ। ਇੱਥੇ ਜ਼ਿਕਰਯੋਗ ਹੈ ਕਿ ਇਸ ਸਮਾਗਮ ਦੇ ਆਯੋਜਨ ਵਿਚ ਰੱਸਲ ਵਾਟਲੇ (ਪ੍ਰੈਜ਼ੀਡੈਂਟ ਅੱਪਰ ਹਾਊਸ) ਡਾਨਾ ਵਾਟਲੇ (ਮੈਂਬਰ ਪਾਰਲੀਮੈਂਟ) ਅਤੇ ਤੁੰਗ ਨੌਂ (ਮੈਂਬਰ ਪਾਰਲੀਮੈਂਟ)ਵੱਲੋਂ ਖ਼ਾਸ ਭੂਮਿਕਾ ਨਿਭਾਈ ਗਈ।  ਇਸ ਮੌਕੇ ਤੇ ਐਡੀਲੇਡ ਦੀਆਂ ਤਕਰੀਬਨ ਦੋ ਸੋ ਦੇ ਕਰੀਬ ਖ਼ਾਸ ਸ਼ਖ਼ਸੀਅਤਾਂ ਨੇ ਹਿੱਸਾ ਲਿਆ ਅਤੇ ਭਾਰਤੀ ਪਕਵਾਨਾਂ ਦਾ ਅਨੰਦ ਮਾਣਿਆ। ਇਸ ਖ਼ਾਸ ਮੌਕੇ ਤੇ ਖ਼ੁਦ ਪ੍ਰੀਮੀਅਰ ਦੇ ਨਾਂ ਪਹੁੰਚਣ ਕਾਰਨ ਆਏ ਮਹਿਮਾਨਾਂ ‘ਚ ਨਿਰਾਸ਼ਤਾ ਵੀ ਸਾਫ਼ ਦੇਖੀ ਗਈ। 

Install Punjabi Akhbar App

Install
×