ਦੱਖਣੀ ਆਸਟ੍ਰੇਲੀਆ ਅੰਦਰ ਅੰਤਰ-ਰਾਸ਼ਟਰੀ ਉਡਾਣਾਂ ਆਉਣੀਆਂ ਅਗਲੇ ਹਫਤੇ ਤੋਂ ਹੋਣਗੀਆਂ ਸ਼ੁਰੂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਿਉਂਕਿ ਕੋਵਿਡ-19 ਦੇ ਕਲਸਟਰ ਮਿਲਣ ਤੋਂ ਬਾਅਦ ਰਾਜ ਅੰਦਰ ਅੰਤਰ-ਰਾਸ਼ਟਰੀ ਉਡਾਣਾਂ ਦਾ ਆਉਣਾ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਮੌਜੂਦਾ ਸਥਿਤੀਆਂ ਵਿੱਚ ਕਰੋਨਾ ਦੇ ਕੋਈ ਨਵੇਂ ਮਾਮਲੇ ਨਾ ਆਉਣ ਕਾਰਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਗਲੇ ਹਫਤੇ ਤੋਂ ਉਕਤ ਉਡਾਣਾਂ ਨੂੰ ਫੇਰ ਤੋਂ ਸ਼ੁਰੂ ਕਰ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਜਦੋਂ ਬ੍ਰਿਟੇਨ ਤੋਂ ਆਏ ਇੱਕ ਯਾਤਰੀ ਦੁਆਰਾ ਹੋਟਲ ਕੁਆਰਨਟੀਨ ਦੌਰਾਨ ਕਰੋਨਾ ਦਾ ਵਾਇਰਸ ਫੈਲਣ ਨਾਲ ਇੱਕ ਹੋਟਲ ਕਰਮਚਾਰੀ ਸਥਾਪਿਤ ਹੋ ਗਿਆ ਸੀ ਅਤੇ ਉਸ ਕਾਰਨ ਐਡੀਲੇਡ ਅੰਦਰ ਕਾਫੀ ਡਰ ਦਾ ਮਾਹੌਲ ਬਣ ਗਿਆ ਸੀ। ਇਸ ਬਵਾਲ ਨੇ ਸਰਕਾਰ ਅਤੇ ਸਿਹਤ ਅਧਿਕਾਰੀਆਂ ਨੂੰ ਇੱਥੋਂ ਤੱਕ ਚੋਕੰਨਾ ਕਰ ਦਿੱਤਾ ਸੀ ਕਿ ਸਾਰੇ ਸਟਾਫ ਅਤੇ ਸਕਿਉਰਿਟੀ ਗਾਰਡਾਂ ਦਾ ਹਫਤਾਵਾਰੀ ਚੈਕਅਪ ਦੇ ਐਲਾਨ ਵੀ ਦੇ ਦਿੱਤੇ ਗਏ ਸਨ। ਇਸ ਕਾਰਨ ਕਈ ਹਫਤੇ ਤੱਕ ਫਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ। ਪਰੰਤੂ ਹੁਣ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਐਲਾਨ ਕੀਤਾ ਹੈ ਕਿ ਹੁਣ ਅਜਿਹਾ ਕੋਈ ਖ਼ਤਰਾ ਦਿਖਾਈ ਦਿੰਦਾ ਕਿ ਫਲਾਈਟਾਂ ਨੂੰ ਬੰਦ ਹੀ ਰੱਖਿਆ ਜਾਵੇ ਇਸ ਲਈ ਅਗਲੇ ਹਫ਼ਤੇ ਤੋਂ ਅਸੀਂ ਅੰਤਰ ਰਾਸ਼ਟਰੀ ਫਲਾਈਟਾਂ ਨੂੰ ਮੁੜ ਤੋਂ ਚਾਲੂ ਕਰ ਰਹੇ ਹਾਂ। ਜਲਦੀ ਹੀ ਸਾਰੇ ਸ਼ਡਿਊਲ ਜਾਰੀ ਕਰ ਦਿੱਤੇ ਜਾਣਗੇ ਅਤੇ ਜੇਕਰ ਕੋਈ ਬਾਹਰੋਂ ਆਉਣ ਵਾਲਾ ਯਾਤਰੀ ਕੋਵਿਡ-19 ਪਾਜ਼ਿਟਿਵ ਪਾਇਆ ਜਾਂਦਾ ਹੈ ਤਾਂ ਫੇਰ ਉਸਨੂੰ ਹੋਟਲ ਕੁਆਰਨਟੀਨ ਕੀਤਾ ਜਾਵੇਗਾ।

Install Punjabi Akhbar App

Install
×