ਪ੍ਰੀਮੀਅਰ ਪੀਟਰ ਮੈਲੀਨਾਸਕਸ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਐਡੀਲੇਡ ਯੂਨੀਵਰਸਿਟੀ ਨੂੰ ਹੁਣ ਯੂਨੀਵਰਸਿਟੀ ਸਾਊਥ ਆਸਟ੍ਰੇਲੀਆ ਵਿੱਚ ਮਿਲਾ ਲਏ ਜਾਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ।
ਪ੍ਰੀਮੀਅਰ ਅਤੇ ਫੈਡਰਲ ਸਿੱਖਿਆ ਮੰਤਰੀ ਜੈਸਨ ਕਲੇਅਰ ਦੁਆਰਾ ਇੱਕ ਸਟੇਟਮੈਂਟ ਉਪਰ ਹਰਸਾਖ਼ਰ ਕੀਤੇ ਗਏ ਹਨ ਅਤੇ ਇਸ ਬਾਬਤ ਇਕਰਾਰ ਤੋਂ ਬਾਅਦ ਹੁਣ ਅਗਲੇ 6 ਮਹੀਨਿਆਂ ਤੋਂ ਬਾਅਦ ਰਿਪੋਰਟ ਪੇਸ਼ ਕੀਤੀ ਜਾਵੇਗੀ।