ਦੱਖਣੀ ਆਸਟ੍ਰੇਲੀਆ ਵਿੱਚ ਅੱਜ ਸ਼ਾਮ ਤੋਂ 7 ਦਿਨਾਂ ਦੇ ਲਾਕਡਾਊਨ ਦੇ ਐਲਾਨ

ਐਡੀਲੇਡ ਵਿੱਚ 5ਵਾਂ ਕਰੋਨਾ ਦਾ ਮਰੀਜ਼ ਮਿਲਣ ਤੋਂ ਬਾਅਦ, ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਅਹਿਤਿਆਦਨ ਰਾਜ ਅੰਦਰ 7 ਦਿਨਾਂ ਦਾ ਲਾਕਡਾਊਨ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਅੱਜ ਸ਼ਾਮ ਨੂੰ 6 ਵਜੇ ਤੋਂ ਲਾਗੂ ਹੋ ਜਾਵੇਗਾ।
ਲੋਕ ਸਿਰਫ ਜ਼ਰੂਰੀ ਕੰਮਾਂ ਆਦਿ ਲਈ ਹੀ ਘਰੋਂ ਬਾਹਰ ਜਾ ਸਕਣਗੇ।
ਜ਼ਿਕਰਯੋਗ ਹੈ ਕਿ ਦੱਖਣੀ ਆਸਟ੍ਰੇਲੀਆ ਵਿੱਚ ਹੁਣ ਆਹ ਕਰੋਨਾ ਦਾ ਹਮਲਾ ਇੱਕ 81 ਸਾਲਾਂ ਦੇ ਬਜ਼ੁਰਗ ਦੇ ਜ਼ਰੀਏ ਹੋਇਆ ਹੈ ਜੋ ਕਿ ਆਪਣੀ ਬੇਟੀ ਅਤੇ 2 ਹੋਰਨਾਂ ਨਾਲ ਅਰਜਨਟੀਨਾ ਤੋਂ ਵਾਪਿਸ ਆਇਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks