ਦੱਖਣੀ ਆਸਟ੍ਰੇਲੀਆ ਵਿੱਚ 60 ਸਾਲਾਂ ਤੋਂ ਉਪਰ ਦੇ ਵਿਅਕਤੀਆਂ ਲਈ ਫਾਈਜ਼ਰ ਵੈਕਸੀਨ ਦੀ ਸ਼ੁਰੂਆਤ

ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਅਹਿਮ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਵਿੱਚ ਹੁਣ 12 ਸਾਲਾਂ ਤੋਂ ਉਪਰ ਉਮਰ ਵਰਗ ਦੇ ਲੋਕਾਂ ਲਈ ਕਰੋਨਾ ਤੋਂ ਬਚਾਉ ਲਈ ਫਾਈਜ਼ਰ ਵੈਕਸੀਨ ਦੇਣੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ 60 ਸਾਲਾਂ ਤੋਂ ਉਪਰ ਵਾਲੇ ਵਿਅਕਤੀ ਵੀ ਸ਼ਾਮਿਲ ਹੋਣਗੇ।
ਇਸ ਦੇ ਨਾਲ ਹੀ ਦੱਖਣੀ ਆਸਟ੍ਰੇਲੀਆ, ਨਾਰਦਰਨ ਟੈਰਿਟਰੀ ਤੋਂ ਬਾਅਦ ਅਜਿਹਾ ਦੂਸਰਾ ਰਾਜ ਬਣ ਜਾਵੇਗਾ ਜਿੱਥੇ ਕਿ 60 ਸਾਲਾਂ ਤੋਂ ਉਪਰ ਦੇ ਵਿਅਕਤੀਆਂ ਨੂੰ ਫਾਈਜ਼ਰ ਵੈਕਸੀਨ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਗਲੇ ਹਫਤੇ ਦੇ ਸ਼ੁਰੂ (ਸੋਮਵਾਰ) ਤੋਂ ਹੀ ਇਸ ਦੀ ਬੁਕਿੰਗ ਸ਼ੁਰੂ ਕੀਤੀ ਜਾ ਰਹੀ ਹੈ ਅਤੇ 12 ਤੋਂ 15 ਸਾਲ ਦੇ ਬੱਚੇ ਅਤੇ 60 ਸਾਲਾਂ ਤੋਂ ਉਪਰ ਦੇ ਵਿਅਕਤੀ ਰਾਜ ਭਰ ਵਿੱਚ ਚਲਾਈਆਂ ਜਾ ਰਹੀਆਂ ਕਲਿਨਿਕਾਂ ਉਪਰ ਉਕਤ ਵੈਕਸੀਨ ਲੈਣ ਵਾਸਤੇ ਬੁਕਿੰਗ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਰਾਜ ਭਰ ਵਿੱਚ ਇਸ ਸਮੇਂ 40% ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਕੀਤਾ ਜਾ ਚੁਕਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks