ਦੱਖਣੀ ਆਸਟ੍ਰੇਲੀਆ ਵਿੱਚ ਦਿਸੰਬਰ 1 ਤੋਂ ਕਰੋਨਾ ਦੀਆਂ ਪਾਬੰਧੀਆਂ ਵਿੱਚ ਹੋਰ ਰਿਆਇਤਾਂ ਦਾ ਐਲਾਨ

ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਇੱਕ ਜਾਣਕਾਰੀ ਭੇਜਦਿਆਂ ਦੱਸਿਆ ਹੈ ਕਿ ਆਉਣ ਵਾਲੀ ਦਿਸੰਬਰ ਦੀ 1 ਤਾਰੀਖ ਤੋਂ ਰਾਜ ਅੰਦਰ ਕਰੋਨਾ ਦਾ ਬਚਾਉ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਹੋਰ ਰਿਆਇਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਬਦਲਾਅ ਅਗਲੇ ਦੋ ਹਫ਼ਤਿਆਂ ਤੱਕ ਲਾਗੂ ਹੋਵੇਗਾ ਅਤੇ ਇਸ ਦੌਰਾਨ ਕ੍ਰਿਸਮਿਸ ਦੇ ਤਿਉਹਾਰ ਲਈ ਤਿਆਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਸ ਨਾਲ ਕਈ ਪਰਵਾਰਾਂ, ਕੰਮ-ਧੰਦਿਆਂ ਅਤੇ ਹੋਰ ਭਾਈਚਾਰਿਆਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਤਿਉਹਾਰਾਂ ਦੇ ਮੌਕੇ ਤੇ ਆਪਣੇ ਛੁੱਟੀਆਂ ਦੇ ਇਸ ਸੀਜ਼ਨ ਵਿੱਚ ਪੂਰਾ ਆਨੰਦ ਮਾਣਨ ਦਾ ਮੌਕਾ ਵੀ ਮਿਲੇਗਾ। ਪਰੰਤੂ ਅਹਿਤਿਆਦਨ ਸਾਨੂੰ ਕੁੱਝ ਗੱਲਾਂ ਦਾ ਧਿਆਨ ਵੀ ਰੱਖਣਾ ਪਵੇਗਾ ਜਿਵੇਂ ਕਿ 1 ਦਿਸੰਬਰ ਤੋਂ ਕਿਊ ਆਰ ਕੋਡ ਵਾਲੇ ਅਦਾਰਿਆਂ ਵਿੱਚ -ਇੱਕ ਵਿਅਕਤੀ ਪ੍ਰਤੀ 4 ਵਰਗ ਮੀਟਰ ਦੀ ਥਾਂ ਅਤੇ ਬੈਠਣ ਦੀ ਥਾਂ ਜ਼ਰੂਰੀ; ਬਾਹਰਵਾਰ ਦੇ ਪ੍ਰੋਗਰਾਮਾਂ ਵਿੱਚ ਪ੍ਰਤੀ ਵਿਅਕਤੀ 2 ਵਰਗ ਮੀਟਰ ਦੀ ਦੂਰੀਆਂ ਵਾਲੇ ਨਿਯਮ ਲਾਗੂ ਰਹਿਣਗੇ। ਇਨ੍ਹਾਂ ਦੋ ਹਫ਼ਤਿਆਂ ਦੌਰਾਨ ਜਿੱਥੋਂ ਤੱਕ ਸੰਭਵ ਹੋ ਸਕੇ, ਘਰਾਂ ਤੋਂ ਹੀ ਕੰਮ ਕਰਨ ਨੂੰ ਤਰਜੀਹ ਦਿੱਤੀ ਜਾਵੇ ਤਾਂ ਬਿਹਤਰ ਹੈ। ਜਿੱਥੇ ਕਿਤੇ ਵੀ ਜ਼ਿਆਦਾ ਭੀੜ ਵਾਲੀ ਥਾਂ ਹੋਵੇ ਅਤੇ 2 ਵਰਗ ਮੀਟਰ ਦੀ ਦੂਰੀ ਵੀ ਨਾ ਰਹੇ ਤਾਂ ਅਜਿਹੀਆਂ ਥਾਵਾਂ ਉਪਰ ਫੇਸ-ਮਾਸਕ ਪਾਉਣਾ ਲਾਜ਼ਮੀ ਹੈ। ਜ਼ਿਆਦਾ ਜਾਣਕਾਰੀ ਲਈ ਆਉਣ ਵਾਲੇ ਦਿਨਾਂ ਵਿੱਚ (www.sa.gov.au ) ਇਸ ਲਿੰਕ ਉਪਰ ਵਿਜ਼ਿਟ ਕਰਕੇ ਜਾਣਕਰੀ ਲਈ ਜਾ ਸਕਦੀ ਹੈ। ਇੱਕ ਹੋਰ ਗੱਲ ਬਾਰੇ ਜਾਣਕਾਰੀ ਦਿੰਦਿਆਂ ਵੀ ਉਨ੍ਹਾਂ ਦੱਸਿਆ ਹੈ ਕਿ ਕਿਉਂਕਿ ਆਉਣ ਵਾਲੇ ਦਿਨਾਂ ਅੰਦਰ ਗਰਮੀ ਕਾਫੀ ਵੱਧ ਸਕਦੀ ਹੈ ਅਤੇ ਇਸ ਵਾਸਤੇ ਕੋਵਿਡ-19 ਦੇ ਟੈਸਟਾਂ ਵਾਲੀਆਂ ਥਾਵਾਂ ਦੇ ਸਮਿਆਂ ਵਿੱਚ ਥੋੜ੍ਹਾ ਹੇਰ ਫੇਰ ਕੀਤਾ ਜਾ ਸਕਦਾ ਹੈ ਜਿਸ ਦੀ ਜਾਣਕਾਰੀ https://www.sahealth.sa.gov.au/wps/wcm/connect/public+content/sa+health+internet/conditions/infectious+diseases/covid-19/testing+and+tracing/covid-19+clinics+and+testing+centres/covid-19+clinics+and+testing+centres?finderTab=tab-2
ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×