ਦੱਖਣੀ ਆਸਟ੍ਰੇਲੀਆ ਵਿੱਚ ਲਗਾਾਤਰ ਛੇਵੇਂ ਦਿਨ ਵੀ ਕਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ -ਪਾਬੰਧੀਆਂ ਵਿੱਚ ਹੋਰ ਛੋਟਾਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗਰਾਂਟ ਸਟੀਵਨਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਰਾਜ ਅੰਦਰ ਅੱਜ ਲਗਾਤਾਰ ਛੇਵਾਂ ਦਿਨ ਹੈ ਕਿ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਦਰਜ ਨਹੀਂ ਹੋਇਆ ਅਤੇ ਸਬੰਧਤ ਅਧਿਕਾਰੀਆਂ ਨੇ ਰਾਜ ਅੰਦਰ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਹੋਰ ਛੋਟਾਂ ਦੇਣ ਦਾ ਐਲਾਨ ਕੀਤਾ ਹੈ। ਹੁਣ ਸਥਾਨਕ ਹੋਸਪਿਟੈਲਿਟੀ ਵਾਲੇ ਖੇਤਰਾਂ ਜਿਵੇਂ ਕਿ ਖਾਣ ਪੀਣ ਆਦਿ ਵਾਲੀਆਂ ਥਾਵਾਂ ਤੇ ਪ੍ਰਤੀ ਵਿਅਕਤੀ ਚਾਰ ਵਰਗ ਮੀਟਰ ਦੀ ਥਾਂ ਤੇ ਹੁਣ ਪ੍ਰਤੀ ਵਿਅਕਤੀ ਦੋ ਵਰਗ ਮੀਟਰ ਦੀ ਥਾਂ ਕਰ ਦਿੱਤੀ ਗਈ ਹੈ ਅਤੇ ਇਹ ਹੁਣ ਤੋਂ ਲਾਗੂ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂ ਕਿ ਰਾਜ ਦੇ ਮੁੱਖ ਸਿਹਤ ਅਧਿਕਾਰੀ ਇਨ੍ਹਾਂ ਛੋਟਾਂ ਬਾਰੇ ਹਾਲੇ ਇੱਕ ਹਫ਼ਤਾ ਹੋਰ ਇੰਤਜ਼ਾਰ ਕਰਨਾ ਚਾਹੁੰਦੇ ਸਨ ਪਰੰਤੂ ਅਧਿਕਾਰੀਆਂ (ਟ੍ਰਾਂਜ਼ਿਸ਼ਨ ਕਮੇਟੀ) ਵੱਲੋਂ ਇਹ ਫੈਸਲਾ ਹੁਣੇ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸ ਵਾਸਤੇ ਅਧਿਕਾਰੀਆਂ ਵੱਲੋਂ ਰੌਜ਼ਗਾਰ, ਅਰਥ-ਵਿਵਸਥਾ ਆਦਿ ਦਾ ਹਵਾਲਾ ਵੀ ਦਿੱਤਾ ਗਿਆ ਹੈ। ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰ ਉਠੇ ਕਰੋਨਾ ਦੇ ਕਲਸਟਰ ਨੇ ਘੱਟੋ ਘੱਟ ਵੀ 6000 ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਇਸ ਨਾਲ ਸਬੰਧਤ 275 ਲੋਕ ਕੁਆਰਨਟੀਨ ਵਿੱਚ ਹਨ। ਰਾਜ ਅੰਦਰ ਲਾਗੂ ਹੋਏ ਕਿਊ ਆਰ ਕੋਡ ਵਾਲੇ ਨਿਯਮ ਅਤੇ ਬਾਹਰੋਂ ਆਉਣ ਵਾਲੇ 1.1 ਮਿਲੀਅਨ ਲੋਕਾਂ ਦੇ ਲਗਾਤਾਰ ਅਤੇ ਸਹੀ ਚੈਕਅਪ ਕਾਰਨ, ਅਤੇ ਲਗਾਤਾਰ ਕੰਟੈਕਟ ਟ੍ਰੇਸਿੰਗ ਦੇ ਸਹੀ ਸਹੀ ਆਂਕੜਿਆਂ ਕਾਰਨ, ਬਿਮਾਰੀ ਨੂੰ ਵਧਣ ਤੋਂ ਰੋਕ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਰਾਜ ਅੰਦਰ 14 ਦਿਸੰਬਰ ਤੱਕ ਦਾ ਇੰਤਜ਼ਾਰ ਕੀਤਾ ਜਾਵੇਗਾ ਅਤੇ ਫੇਰ ਨਵੀਆਂ ਛੋਟਾਂ ਦੇ ਐਲਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਐਡੀਲੇਡ ਵਿੱਚ ਕੋਈ 100 ਤੋਂ ਵੀ ਜ਼ਿਆਦਾ ਗਿਣਤੀ ਵਿੱਚ ਰੈਸਟੋਰੈਂਟ ਦੇ ਵਰਕਰਾਂ ਨੇ ਕੋਵਿਡ-19 ਕਾਰਨ ਹੋਏ ਆਰਥਿਕ ਨੁਕਸਾਨ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ ਅਤੇ ਸਰਕਾਰ ਦੀ ਵਿਰੋਧੀ ਧਿਰ ਦੇ ਨੇਤਾਵਾਂ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਇਨ੍ਹਾਂ ਲੋਕਾਂ ਨੂੰ ਮੁਆਵਜ਼ੇ ਦਿੱਤੇ ਜਾਣ। ਵੈਸੇ ਹੁਣ ਰਾਜ ਦੇ ਬਾਰਡਰ ਹਰ ਪਾਸਿਉਂ ਹੀ ਖੋਲ੍ਹ ਦਿੱਤੇ ਗਏ ਹਨ ਅਤੇ ਨਿਊਜ਼ੀਲੈਂਡ ਵਾਸਤੇ ਵੀ ਦਰਵਾਜ਼ੇ ਖੁਲ੍ਹੇ ਹੋਏ ਹਨ।

Install Punjabi Akhbar App

Install
×