ਦੱਖਣੀ ਆਸਟ੍ਰੇਲੀਆ ਵਿੱਚ ਕਰੋਨਾ ਦੇ 4274 ਮਾਮਲੇ ਦਰਜ, 5 ਮੌਤਾਂ

ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਬੜੇ ਹੀ ਦੁੱਖ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੱਖਣੀ ਆਸਟ੍ਰੇਲੀਆ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 4274 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 5 ਮੌਤਾਂ ਦੀ ਵੀ ਪੁਸ਼ਟੀ, ਉਨ੍ਹਾਂ ਵੱਲੋਂ ਕੀਤੀ ਗਈ ਹੈ। ਮਰਨ ਵਾਲਿਆਂ ਵਿੱਚ 50ਵਿਆਂ ਅਤੇ 90ਵਿਆਂ ਸਾਲਾਂ ਦੇ ਲੋਕ ਸ਼ਾਮਿਲ ਹਨ।
ਰਾਜ ਭਰ ਵਿੱਚ ਇਸ ਸਮੇਂ ਦੌਰਾਨ ਕੁੱਲ 164 ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 16 ਆਈ.ਸੀ.ਯੂ. ਵਿੱਚ ਹਨ ਅਤੇ 2 ਵੈਂਟੀਲੇਟਰਾਂ ਉਪਰ।
ਬੀਤੇ ਕੱਲ੍ਹ ਰਾਜ ਸਰਕਾਰ ਨੇ ਸਿਹਤ ਕਰਮੀਆਂ, ਏਜਡ ਕੇਅਰ ਸੈਂਟਰਾਂ ਅਤੇ ਡਿਸਅਬਿਲੀਟੀ ਵਰਕਰਾਂ ਆਦਿ ਲਈ ਬੂਸਟਰ ਡੋਜ਼ ਨੂੰ ਲਾਜ਼ਮੀ ਕਰ ਦਿੱਤਾ ਹੈ।
ਰਾਜ ਵਿੱਚ ਕਰੋਨਾ ਕਾਰਨ, ਸੁਪਰਮਾਰਕਿਟਾਂ ਅਤੇ ਸਟੋਰਾਂ ਆਦਿ ਵਿੱਚ ਖਾਣ ਪੀਣ ਵਾਲੀਆਂ ਵਸਤੂਆਂ ਦਾ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਪ੍ਰੀਮੀਅਰ ਨੇ ਕਿਹਾ ਕਿ ਸਰਕਾਰ ਦਾ ਇਸ ਬਾਬਤ ਪੂਰਾ ਧਿਆਨ ਹੈ ਅਤੇ ਜਲਦੀ ਹੀ ਇਸ ਥੋੜ੍ਹ ਨੂੰ ਪੂਰਾ ਕਰ ਲਿਆ ਜਾਵੇਗਾ।

Install Punjabi Akhbar App

Install
×