ਦੱਖਣੀ ਆਸਟ੍ਰੇਲੀਆ ਵਿੱਚ ਹੋਣ ਵਾਲੇ ਬਹੁ-ਸਭਿਅਕ ਫੈਸਟੀਵਲ ਲਈ ਗ੍ਰਾਂਟਾਂ ਵਾਸਤੇ ਮੰਗੀਆਂ ਅਰਜ਼ੀਆਂ

ਦੱਖਣੀ ਆਸਟ੍ਰੇਲੀਆ ਸਰਕਾਰ ਹਮੇਸ਼ਾ ਹੀ ਕਲ਼ਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਕੁੱਝ ਨਾ ਕੁੱਝ ਅਜਿਹੇ ਪ੍ਰੋਗਰਾਮ ਉਲੀਕਦੀ ਰਹਿੰਦੀ ਹੈ ਜਿਨ੍ਹਾਂ ਰਾਹੀਂ ਕਿ ਕਲ਼ਾ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਭਰਵਾਂ ਹੁੰਗਾਰਾ ਮਿਲਣ ਦੇ ਨਾਲ ਨਾਲ ਲੋਕਾਂ ਨਹੀ ਅਜਿਹੇ ਪ੍ਰੋਗਰਾਮ ਮਨੋਰੰਜਨ ਦਾ ਸਾਧਨ ਵੀ ਹੋ ਨਿਭੜਦੇ ਹਨ। ਅਜਿਹੇ ਹੀ ਟੀਚਿਆਂ ਦੇ ਤਹਿਤ, ਪ੍ਰੀਮੀਅਰ ਅਤੇ ਰਾਜ ਸਰਕਾਰ ਦੇ ਕੈਬਨਿਟ ਵਿਭਾਗ ਵੱਲੋ, ਇਸੇ ਸਾਲ, ਨਵੰਬਰ 14, 2021 ਨੂੰ ਦੱਖਣੀ ਆਸਟ੍ਰੇਲੀਆ ਦੈ ਐਡੀਲੇਡ ਦੇ ਵਿਕਟੋਰੀਆ ਸਕੁਏਅਰ/ ਟਾਰੰਟਨਯਾਂਗਾ ਵਿਖੇ ਹੋਣ ਵਾਲੇ 2021 ਮਲਟੀਕਲਚਰ ਫੈਸਟੀਵਲ ਵਿੱਚ ਭਾਗ ਲੈਣ ਵਾਸਤੇ ਰਾਜ ਸਰਕਾਰ ਨੇ ਮਾਲੀ ਮਦਦ ਦਾ ਐਲਾਨ ਕੀਤਾ ਹੈ ਅਤੇ ਇਸ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਹੈ।
ਜਾਣਕਾਰੀ ਰਾਹੀਂ ਦੱਸਿਆ ਗਿਆ ਕਿ ਸਰਕਾਰ ਨੇ ਪਹਿਲਾਂ ਤਾਂ ਸਭ ਦਾ ਕੋਵਿਡ-19 ਦੇ ਖਿਲਾਫ਼ ਲੜਾਈ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ 2021 ਦਾ ਇਹ ਫੈਸਟੀਵਲ ਇੱਕ ਦਿਨ ਦਾ ਹੋਵੇਗਾ ਅਤੇ ਇਸ ਵਾਸਤੇ ਕੋਈ ਟਿਕਟ ਆਦਿ ਨਹੀਂ ਰੱਖੀ ਜਾਵੇਗੀ। ਉਕਤ ਪ੍ਰੋਗਰਾਮ ਨੂੰ ਕੋਵਿਡ ਸੇਫ ਨਿਯਮਾਂਵਲੀ ਤਹਿਤ ਹੀ ਮਨਾਇਆ ਜਾਵੇਗਾ ਅਤੇ ਇਸ ਵਿੱਚ ਰਾਜ ਦੇ ਅਮੀਰ ਵਿਰਸੇ ਦੀਆਂ ਝਲਕਾਂ ਅਤੇ ਵੰਨਗੀਆਂ ਦੇਖਣ ਨੂੰ ਮਿਲਣਗੀਆਂ ਜਿਨ੍ਹਾਂ ਦਾ ਕਿ ਦਰਸ਼ਕਾਂ ਵੱਲੋਂ ਭਰਪੂਰ ਆਨੰਦ ਮਾਣਿਆ ਜਾਵੇਗਾ। ਪ੍ਰੋਗਰਾਮਾਂ ਵਿੱਚ ਨਾਚ-ਗਾਣ ਤੋਂ ਇਲਾਵਾ ਸੰਗੀਤ, ਵਿਰਾਸਤੀ ਕਲ਼ਾਵਾਂ, ਕਰਾਫਟ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।
ਉਕਤ ਫੈਸਟੀਵਲ ਵਿੱਚ ਭਾਗ ਲੈਣ ਵਾਲਿਆਂ ਨੂੰ ਸਰਕਾਰੀ ਗ੍ਰਾਂਟ ਲੈਣ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਅਰਜ਼ੀਆਂ ਦੇਣ ਲਈ ਜੂਨ 15, 2021 (ਦਿਨ ਮੰਗਲਵਾਰ) ਨੂੰ ਆਖਰੀ ਤਾਰੀਖ ਦੇ ਤੌਰ ਤੇ ਰੱਖਿਆ ਗਿਆ ਹੈ ਅਤੇ ਉਕਤ ਦਿਨ ਨੂੰ ਸ਼ਾਮ ਦੇ 5 ਵਜੇ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।
ਉਕਤ ਪ੍ਰੋਗਰਾਮ ਵਾਸਤੇ ਤਿੰਨ ਸ਼੍ਰੇਣੀਆਂ ਰੱਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਕਿ ਪਰਫਾਰਮੈਂਸ, ਐਕਟੀਵਿਟੀਆਂ ਅਤੇ ਸਟਾਲਾਂ ਸ਼ਾਮਿਲ ਹਨ।
ਆਨਲਾਈਨ ਫਾਰਮਾਂ ਵਾਸਤੇ https://www.dpc.sa.gov.au/responsibilities/multicultural-affairs/grants/Funding-Guidelines_2021-Come-Together-Multicultural-Festival-Grants-Program.pdf ਉਪਰ ਵਿਜ਼ਿਟ ਕਰੋ ਅਤੇ ਜ਼ਿਆਦਾ ਜਾਣਕਾਰੀ ਵਾਸਤੇ www.multicultural.sa.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ। ઠ
ਹੋਰ ਜਾਣਕਾਰੀ ਲਈ ਮਲਟੀਕਲਚਰ ਗ੍ਰਾਂਟ ਟੀਮ ਨੂੰ 1300 239 468 ਉਪਰ ਕਾਲ ਵੀ ਕੀਤੀ ਜਾ ਸਕਦੀ ਹੈ ਅਤੇ MulticulturalAffairs@sa.gov.au  ਈਮੇਲ ਰਾਹੀਂ ਵੀ ਜਾਣਕਾਰੀ ਲਈ ਜਾ ਸਕਦੀ ਹੈ। ਸਰਕਾਰ ਦੇ ਵੈਬਸਾਈਟਾਂ www.multicultural.sa.gov.au/festival
www.facebook.com/multiculturalsa 
ਉਪਰ ਵੀ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×