ਦੱਖਣੀ ਆਸਟ੍ਰੇਲੀਆ ਅੰਦਰ ਅੱਜ ਰਾਤ ਤੋਂ ਲਾਗੂ ਹੋਣ ਵਾਲੀਆਂ ਪਾਬੰਧੀਆਂ ਦੀ ਸੂਚੀ ਜਾਰੀ

ਰਾਜ ਅੰਦਰ ਵੱਧ ਰਹੇ ਕਰੋਨਾ ਦੇ ਮਾਮਲਿਆਂ ਕਾਰਨ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਰਾਜ ਅੰਦਰ, ਮੈਲਬੋਰਨ ਸਟਾਈਲ ਨਾਲ ਲਾਕਡਾਊਨ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਅੱਜ ਰਾਤ ਦੇ 11:59 ਤੋਂ ਹੇਠ ਲਿਖੀਆਂ ਪਾਬੰਧੀਆਂ ਅਗਲੇ ਛੇ ਦਿਨਾਂ ਲਈ ਰਾਜ ਅੰਦਰ ਲਾਗੂ ਹੋ ਜਾਣਗੀਆਂ। ਇਨ੍ਹਾਂ ਪਬੰਧਆਂ ਤਹਿਤ -ਜ਼ਰੂਰੀ ਕਾਮਿਆਂ ਦੇ ਬੱਚਿਆਂ ਤੋਂ ਬਿਨ੍ਹਾਂ ਸਾਰੇ ਸਕੂਲ, ਖਾਣ-ਪੀਣ ਦੀਆਂ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਉਪਰ ਖਰੀਕ ਕੇ ਲੈ ਕੇ ਜਾਣਾ, ਯੂਨੀਵਰਸਿਟੀਆਂ, ਪੱਬ, ਕੈਫੇ, ਫੂਡ ਕੋਰਟ, ਕਾਫੀ ਸ਼ੋਪਾਂ, ਇਲੈਕਟਿਵ ਸਰਜਰੀਆਂ, ਖੁਲ੍ਹੇ ਤੌਰ ਤੇ ਕੀਤੀਆਂ ਜਾਣ ਵਾਲੀਆਂ ਪੜਤਾਲਾਂ, ਚਾਰ ਦਿਵਾਰੀ ਤੋਂ ਬਾਹਰਵਾਰ ਦੀਆਂ ਖੇਡਾਂ ਅਤੇ ਕਸਰਤਾਂ, ਫਿਫੋ ਵਰਕਰ, ਖੇਤਰੀ ਯਾਤਰਾਵਾਂ, ਏਜਡ ਕੇਅਰ ਅਤੇ ਹੋਰ ਅਪੰਗਤਾ ਦੀਆਂ ਸੇਵਾਵਾਂ ਦੇ ਅਦਾਰੇ, ਭੋਜਨ ਅਤੇ ਮੈਡੀਕਲ ਆਦਿ ਜ਼ਰੂਰੀ ਸਾਮਾਨ ਤੋਂ ਇਲਾਵਾ ਸਾਰੀਆਂ ਫੈਕਟਰੀਆਂ, ਇਮਾਰਤ ਉਸਾਰੀ ਉਦਯੋਗ, ਹੋਲੀਡੇਅ ਹੋਮ ਲੀਜ਼ ਵਾਲੇ ਜਾਂ ਕਿਰਾਏ ਵਾਲੇ, ਸ਼ਾਦੀਆਂ ਅਤੇ ਅੰਤਿਮ ਸੰਸਕਾਰ ਉਪਰ ਇਕੱਠ, ਆਦਿ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰਿਆਂ ਵਾਸਤੇ ਫੇਸ-ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੇ ਉਲਟ ਜਿਵੇਂ ਕਿ ਆਪਾਤਕਾਲੀਨ ਸੇਵਾਵਾਂ, ਸੁਪਰ ਮਰਕਿਟਾਂ ਜਿੱਥੇ ਕਿ ਜ਼ਰੂਰੀ ਸਾਮਾਨ ਆਦਿ ਮਿਲਦਾ ਹੈ, ਮੈਡੀਕਲ ਸਹੂਲਤਾਂ ਅਤੇ ਸਿਹਤ ਸੇਵਾਵਾਂ, ਜਨਤਕ ਟ੍ਰਾਂਸਪੋਰਟ, ਏਅਰਪੋਰਟ ਆਦਿ, ਪੈਟਰੋਲ ਸਟੇਸ਼ਨ, ਪੋਸਟ ਆਫਿਸ ਅਤੇ ਹੋਰ ਵਿਤੀ ਅਦਾਰੇ, ਮਾਈਨਿੰਗ ਅਤੇ ਹੋਰ ਵੱਡੇ ਉਦਯੋਗ, ਬੱਚਿਆਂ ਦੀ ਦੇਖਰੇਖ ਵਾਲੇ ਅਦਾਰੇ ਜਿੱਥੇ ਕਿ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਮਾਪਿਆਂ ਦੇ ਬੱਚੇ ਰਹਿੰਦੇ ਹਨ, ਸਰਕਾਰ ਦੀਆਂ ਜ਼ਰੂਰੀ ਸੇਵਾਵਾਂ, ਜਾਨਵਰਾਂ ਦੇ ਹਸਪਤਾਲ ਅਤੇ ਸਰਜਰੀਆਂ ਆਦਿ ਨੂੰ ਕਰੋਨਾ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਤਹਿਤ ਛੋਟ ਦਿੱਤੀ ਗਈ ਹੈ। ਗਰੋਸਰੀ ਆਦਿ ਸਾਮਾਨ ਲੈਣ ਜਾਂ ਜ਼ਰੂਰੀ ਕੰਮ ਤੋਂ ਸਿਵਾ ਕੋਈ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦਾ। ਜੇਕਰ ਕੋਈ ਆਪਣੇ ਘਰਾਂ ਤੋਂ ਬਾਹਰ ਹੈ ਤਾਂ ਅੱਜ ਰਾਤ ਤੱਕ ਤੁਰੰਤ ਵਾਪਿਸ ਆ ਜਾਵੇ ਅਤੇ ਜਾਂ ਫੇਰ ਅਗਲੇ ਛੇ ਦਿਨਾਂ ਲਈ ਉਥੇ ਹੀ ਰਹੇ।

Install Punjabi Akhbar App

Install
×