ਦੱਖਣੀ ਆਸਟ੍ਰੇਲੀਆ ਵਿੱਚ ਫਲਿੰਡਰ ਯੂਨੀਵਰਸਿਟੀ ਨਾਲ ਜੁੜੇ ਅੰਗ੍ਰੇਜ਼ੀ ਸਕੂਲ ਵਿੱਚ ਸ਼ਿਰਕਤ ਕਰਨ ਵਾਲਿਆਂ ਲਈ ਕਰੋਨਾ ਦੀ ਚਿਤਾਵਨੀ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਆਸਟ੍ਰੇਲੀਆਈ ਸਿਹਤ ਅਧਿਕਾਰੀਆਂ ਨੇ ਜਨਤਕ ਤੌਰ ਤੇ ਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ਨਵੰਬਰ ਦੀ 13 ਤੋਂ 28 ਤਾਰੀਖ ਤੱਕ, ਅਗਰ ਕਿਸੇ ਨੇ ਵੀ ਫਲਿੰਡਰ ਯੂਨੀਵਰਸਿਟੀ ਦੇ ਅੰਗ੍ਰੇਜ਼ੀ ਭਾਸ਼ਾਈ ਸਕੂਲ ਵਿੱਚ ਸ਼ਿਰਕਤ ਕੀਤੀ ਹੋਵੇ ਤਾਂ ਤੁਰੰਤ ਆਪਣੇ ਆਪ ਨੂੰ 14 ਦਿਨਾਂ ਦੇ ਲਈ ਕੁਆਰਨਟੀਨ ਕਰੇ ਅਤੇ ਇਸ ਦੀ ਸੂਚਨਾ ਸਿਹਤ ਅਧਿਕਾਰੀਆਂ ਨੂੰ ਦੇਵੇ। ਇਸ ਤੋਂ ਇਲਾਵਾ ਅਧਿਕਾਰੀਆਂ ਦੀ ਚਿਤਾਵਨੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੇ ਉਕਤ ਯੂਨੀਵਰਸਿਟੀ ਦੇ ਸਟਰਟ ਕੈਂਪਸ ਵਿੱਚ ਵੀ ਉਸੇ ਸਮੇਂ ਦੌਰਾਨ ਆਵਾਗਮਨ ਕੀਤਾ ਹੋਵੇ ਤਾਂ ਤੁਰੰਤ ਆਪਣਾ ਕੋਵਿਡ ਟੈਸਟ ਕਰਵਾਏ। ਇਸ ਤੋਂ ਇਲਾਵਾ -ਬਿਗ ਡਬਲਿਊ ਬਰਿਕਵਰਕਸ ਅਤੇ ਟੌਰਨਜ਼ਵਿਲੇ (ਐਤਵਾਰ 22 ਨਵੰਬਰ ਨੁੰ 12:15 ਦੁਪਹਿਰ ਤੋਂ 12:50 ਦੁਪਹਿਰ ਤੱਕ); ਫੂਡਲੈਂਡ ਨੌਰਵੁਡ (ਐਤਵਾਰ 22 ਨਵੰਬਰ ਨੁੰ 1:20 ਦੁਪਹਿਰ ਤੋਂ 2:00 ਦੁਪਹਿਰ ਤੱਕ) ਅਤੇ ਕਮਾਰਟ, ਕੁਰਾਲਟਾ ਪਾਰਕ ਵਿਖੇ (ਐਤਵਾਰ 22 ਨਵੰਬਰ ਨੁੰ 2:45 ਦੁਪਹਿਰ ਤੋਂ 3:10 ਦੁਪਹਿਰ ਤੱਕ) ਜਿਸ ਕਿਸੇ ਨੇ ਵੀ ਸ਼ਿਰਕਤ ਕੀਤੀ ਹੋਵੇ ਤਾਂ ਤੁਰੰਤ ਆਪਣੇ ਆਪ ਦਾ ਕਰੋਨਾ ਟੈਸਟ ਕਰਵਾਉਣ। ਮੁੱਖ ਸਿਹਤ ਅਧਿਕਾਰੀ ਨਿਕੋਲਾ ਸਪਰੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਸ਼ਨਿਚਰਵਾਰ ਨੂੰ ਉਕਤ ਯੂਨੀਵਰਸਿਟੀ ਦੇ ਅੰਗ੍ਰੇਜ਼ੀ ਵਿਭਾਗ ਅੰਦਰ ਇੱਕ 30 ਸਾਲਾਂ ਦਾ ਵਿਅਕਤੀ ਕਰੋਨਾ ਵਾਇਰਸ ਦੀ ਚਪੇਟ ਵਿੱਚ ਆਇਆ ਤਾਂ ਉਕਤ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਐਡੀਲੇਡ ਦੇ ਪੈਰਾਫੀਲਡ ਕਲਸਟਰ ਨਾਲ ਸਬੰਧਤ ਇੱਕ ਪਰਵਾਰ ਵਿੱਚ ਇੱਕ ਬੱਚੇ ਸਮੇਤ ਦੋ ਕਰੋਨਾ ਮਰੀਜ਼ ਪਾਏ ਗਏ ਹਨ। ਬੱਚਾ ਤਾਂ ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਹੀ ਹੈ ਕਿਉਂਕਿ ਉਹ ਘਰ ਵਿੱਚ ਹੀ ਸੀ ਅਤੇ ਕਿਸੇ ਬਾਹਰੀ ਵਿਅਕਤੀ ਨਾਲ ਨਹੀਂ ਮਿਲਿਆ।

Install Punjabi Akhbar App

Install
×