ਦੱਖਣੀ ਆਸਟ੍ਰੇਲੀਆ ਅੰਦਰ ਕਰੋਨਾ ਦੇ 2 ਨਵੇਂ ਮਾਮਲੇ ਦਰਜ -ਕੁੱਲ ਮਾਮਲੇ ਹੋਏ 14

ਯਾਟਾਲੁੰਗਾ ਵਿਖੇ ਇੱਕ ਟੀਨੇਫੀਟ ਕਰੀਕ ਵਾਈਨਜ਼ ਵਿਖੇ ਸ਼ਿਰਕਤ ਕਰਨ ਵਾਲੇ ਇੱਕ ਭੈਣ ਅਤੇ ਭਰਾ ਦੇ ਕਰੋਨਾ ਪਾਜ਼ਿਟਿਵ ਆਉਣ ਨਾਲ ਹੁਣ ਰਾਜ ਅੰਦਰ ਮੌਜੂਦਾ ਕੁੱਲ ਕਰੋਨਾ ਤੋਂ ਪੀੜਿਤਾਂ ਦੀ ਸੰਖਿਆ 14 ਹੋ ਗਈ ਹੈ।
ਇਸਤੋਂ ਇਲਾਵਾ ਰਾਜ ਸਰਕਾਰ ਵੱਲੋਂ 71 ਅਜਿਹੀਆਂ ਥਾਂਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿੱਥੇ ਕਿ ਲੋਕਾਂ ਨੂੰ ਇਹ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਸੂਚੀ ਵੱਲ ਪੂਰਾ ਧਿਆਨ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਰਾਜ ਅੰਦਰ 17,600 ਲੋਕਾਂ ਦੇ ਕਰਨਾ ਟੈਸਟ ਵੀ ਕੀਤੇ ਗਏ ਹਨ।
ਉਤਰੀ ਐਡੀਲੇਡ ਦੀ ਇੱਕ ਵਾਇਨਰੀ ਨਾਲ 7 ਕਰੋਨਾ ਦੇ ਮਾਮਲੇ ਸਬੰਧਤ ਹਨ ਅਤੇ ਇੱਕ 5 ਸਾਲਾਂ ਦੇ ਬੱਚੇ ਦਾ ਮਾਮਲਾ ਦ ਗ੍ਰੀਕ ਰੈਸਟੌਰੈਂਟ ਨਾਲ ਜੋੜਿਆ ਜਾ ਰਿਹਾ ਹੈ ਜਿੱਥੇ ਕਿ ਕੁੱਝ ਸੰਭਾਵਿਤ ਕਰੋਨਾ ਪੀੜਿਤਾਂ ਨੇ ਬੀਤੇ ਵੀਕਐਂਡ ਉਪਰ ਡਿਨਰ ਕੀਤਾ ਸੀ।
ਰਾਜ ਅੰਦਰ ਹੁਣ ਤੱਕ 6,000 ਦੇ ਕਰੀਬ ਲੋਕਾਂ ਨੂੰ ਘਰਾਂ ਅੰਦਰ ਹੀ ਕੁਆਰਨਟੀਨ ਕੀਤਾ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks