ਦੱਖਣੀ ਆਸਟ੍ਰੇਲੀਆ ਵਿੱਚ ਕਰੋਨਾ ਦਾ ਇੱਕ ਮਾਮਲਾ ਦਰਜ -7 ਦਿਨਾਂ ਦੇ ਲਾਕਡਾਊਨ ਦਾ ਪਹਿਲਾ ਦਿਨ

ਲੋਕਾਂ ਨੂੰ ਜ਼ਰੂਰੀ ਕੰਮਾਂ ਆਦਿ ਲਈ ਘਰੋਂ ਬਾਹਰ ਜਾਣ ਦੀ ਇਜਾਜ਼ਤ
ਕੰਮ ਤੋਂ ਵਾਂਝੇ ਲੋਕਾਂ ਨੂੰ ਮਿਲਣਗੇ 600 ਡਾਲਰ ਇੱਕ ਹਫਤੇ ਦੇ

ਰਾਜ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਅੱਜ ਬੁੱਧਵਾਰ, ਲਾਕਡਾਊਨ ਦਾ ਪਹਿਲਾ ਦਿਨ, ਨੂੰ ਇੱਕ ਵਿਅਕਤੀ ਜੋ ਕਿ ਪੱਛਮੀ ਐਡੀਲੇਡ ਦੇ ਬਰਨਸਾਈਡ ਵਿਲੇਜ ਸ਼ਾਪਿੰਗ ਸੈਂਟਰ ਵਿਖੇ ਗਿਆ ਸੀ, ਦੇ ਕਰੋਨਾ ਨਾਲ ਪੀੜਿਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਬਾਰੇ ਨਵੀਆਂ ਸ਼ੱਕੀ ਥਾਂਵਾਂ ਦੀ ਸੂਚੀ ਵੀ ਜਾਰੀ ਕੀਤੀ ਜਾ ਰਹੀ ਹੈ।
ਰਾਜ ਅੰਦਰ ਹੁਣ ਮੌਜੂਦਾ ਕਰੋਨਾ ਦੇ ਮਾਮਲਿਆਂ ਦੀ ਗਿਣਤੀ 6 ਹੋ ਗਈ ਹੈ ਅਤੇ ਲੋਕਾਂ ਨੂੰ ਸਿਰਫ 2.5 ਘੰਟਿਆਂ ਲਈ ਹੀ ਅਤੇ ਉਹ ਵੀ ਜ਼ਰੂਰੀ ਕੰਮਾਂ ਆਦਿ ਲਈ ਹੀ, ਘਰਾਂ ਤੋਂ ਬਾਹਰ ਨਿਕਲਣ ਦੀ ਆਗਿਆ ਦਿੱਤੀ ਗਈ ਹੈ।
ਫੈਡਰਲ ਖ਼ਜ਼ਾਨਾ ਮੰਤਰੀ ਸਾਈਮਨ ਬਰਮਿੰਘਮ ਨੇ ਕਿਹਾ ਕਿ ਅਜਿਹੇ ਲੋਕ ਜਿਹੜੇ ਕਿ ਹਾਟਸਪਾਟ (ਮੈਟਰੋਪਾਲਿਟਨ ਐਡੀਲੇਡ) ਰਹਿੰਦੇ ਹਨ ਅਤੇ ਲਾਕਡਾਊਨ ਕਾਰਨ ਆਪਣੇ ਕੰਮਾਂ ਤੋਂ ਵਾਂਝੇ ਹੋ ਗਏ ਹਨ, ਫੈਡਰਲ ਸਰਕਾਰ ਅਜਿਹੇ ਲੋਕਾਂ ਨੂੰ 600 ਡਾਲਰ ਮੁਆਵਜ਼ੇ ਵੱਜੋਂ ਦੇਣ ਬਾਰੇ ਵੀ ਵਿਚਾਰ ਕਰ ਰਹੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks