ਦੱਖਣੀ ਆਸਟ੍ਰੇਲੀਆ ਵਿੱਚ ਭਲਕੇ ਵੋਟਾਂ ਦੀ ਤਿਆਰੀ

ਕੀ ਲੋਕ ਭਾਲ ਰਹੇ ਨੇ ਬਦਲ…..?

ਦੱਖਣੀ ਆਸਟ੍ਰੇਲੀਆ ਵਿੱਚ ਭਲਕੇ 19 ਮਾਰਚ, 2022 ਦਿਨ ਸ਼ਨਿਚਰਵਾਰ ਨੂੰ ਰਾਜ ਸਰਕਾਰ ਦੀਆਂ ਚੋਣਾਂ ਦੀ ਤਿਆਰੀ ਚੱਲ ਰਹੀ ਹੈ ਅਤੇ ਹਰ ਪਾਸੇ ਮਾਹੌਲ ਬਣਿਆ ਹੋਇਆ ਹੈ ਜਿਸ ਵਿੱਚੋਂ ਕਿ ਤਰ੍ਹਾਂ-ਤਰ੍ਹਾਂ ਦੀਆਂ ਖ਼ੁਸ਼ਬੋਆਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ।
ਕੁੱਝ ਲੋਕਾਂ ਦਾ ਕਹਿਣਾ ਹੈ ਕਿ ਬਦਲ ਜ਼ਰੂਰੀ ਹੈ ਅਤੇ ਇਸ ਵਾਸਤੇ ਲੇਬਰ ਪਾਰਟੀ ਦੀ ਵਿਰੋਧੀ ਧਿਰ ਨੇ ਖਾਸ ਤੌਰ ਤੇ ਮੁਹਿੰਮ ਚਲਾਈ ਹੋਈ ਹੈ ਅਤੇ ਲੋਕਾਂ ਨੂੰ ਸਿਹਤਯਾਬੀ ਵੱਲ ਉਚੇਚੇ ਤੌਰ ਤੇ ਧਿਆਨ ਕਰਵਾਇਆ ਜਾ ਰਿਹਾ ਹੈ ਅਤੇ ਇਸ ਵਾਸਤੇ ਬਿਲੀਅਨ ਡਾਲਰਾਂ ਦੇ ਬਜਟ ਦੀ ਗੱਲ ਵੀ ਕੀਤੀ ਜਾ ਰਹੀ ਹੈ ਜੋ ਕਿ ਉਨ੍ਹਾਂ ਦੇ 3.1 ਬਿਲੀਅਨ ਵਾਲੀ ਮੁਹਿੰਮ ਦਾ ਹਿੱਸਾ ਹੀ ਹੈ।
ਜਦੋਂ ਕਿ ਸੱਤਾ ਧਿਰ ਲਿਬਰਲ ਪਾਰਟੀ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਵੀ ਕਾਫੀ ਆਸਵੰਦ ਦਿਖਾਈ ਦੇ ਰਹੇ ਹਨ ਅਤੇ ਆਪਣੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਦੀ ਲੰਬੀ ਫੇਅਰਿਸਟ ਲੋਕਾਂ ਅੱਗੇ ਪੇਸ਼ ਕਰ ਰਹੇ ਹਨ। ਜਿੱਥੇ ਭਵਿੱਖ ਵਿੱਚ ਉਹ ਜ਼ਿਆਦਾ ਰੌਜ਼ਗਾਰ ਅਤੇ ਘੱਟ ਬਿਲਾਂ ਦੇ ਭੁਗਤਾਨ ਦੀ ਗੱਲ ਨਾਲ ਵੀ ਲੋਕਾਂ ਨੂੰ ਸਰੋਕਾਰ ਕਰਦੇ ਵਿਚਰਦੇ ਹਨ, ਉਥੇ ਹੀ ਵਿਰੋਧੀਆਂ ਨੂੰ ਆਪਣੇ ਪੂਰੇ ਅਤੇ ਸਟੀਕ ਨਿਸ਼ਾਨੇ ਤੇ ਲੈਂਦੇ ਵੀ ਉਚੇਚੇ ਤੌਰ ਤੋ ਦਿਖਾਈ ਦਿੰਦੇ ਹਨ।
ਪਰੰਤੂ ਸਰਕਾਰ ਦਾ ਭਵਿੱਖ ਤਾਂ ਹੁਣ ਲੋਕਾਂ ਦੇ ਹੱਥ ਹੀ ਹੈ ਅਤੇ ਇਹ ਭਵਿੱਖ ਆਉਣ ਵਾਲੇ ਕੱਲ੍ਹ ਨੂੰ ਲੋਕਾਂ ਵੱਲੋਂ ਪੇਸ਼ ਕਰ ਹੀ ਦਿੱਤਾ ਜਾਵੇਗਾ ਜਿਸ ਵਿੱਚ ਕਿ ਹੁਣ ਤਾਂ ਮਹਿਜ਼ ਕੁੱਝ ਕੁ ਘੰਟਿਆਂ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ।

Install Punjabi Akhbar App

Install
×