ਦੱਖਣੀ ਆਸਟ੍ਰੇਲੀਆ ਪ੍ਰੀਮੀਅਰ ਵੱਲੋਂ ਕਰੋਨਾ ਕਾਰਨ ਰਾਜ ਅੰਦਰ ਨਵੀਆਂ ਪਾਬੰਧੀਆਂ ਦਾ ਐਲਾਨ

ਰਾਜ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਅੰਦਰ ਹਾਲ ਵਿੱਚ ਹੀ ਮਿਲੇ 5 ਕਰੋਨਾ ਦੇ ਨਵੇਂ ਮਾਮਲੇ ਨਾਰਦਰਨ ਟੈਰਿਟਰੀ ਵਿਚਲੇ ਆਊਟਬ੍ਰੇਕ ਨਾਲ ਜੁੜੇ ਹਨ ਅਤੇ ਇਸ ਵਾਸਤੇ ਅਹਿਤਿਆਦਨ ਰਾਜ ਅੰਦਰ ਜਨਹਿਤ ਵਿੱਚ ਬੀਤੇ ਕੱਲ੍ਹ ਤੋਂ ਹੀ ਕੁੱਝ ਨਵੀਆਂ ਪਾਬੰਧੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਜਿਵੇਂ ਕਿ ਘਰਾਂ ਅੰਦਰ ਦੇ ਇਕੱਠ ਨੂੰ 10 ਲੋਕਾਂ ਤੱਕ ਸੀਮਿਤ ਕੀਤਾ ਗਿਆ ਹੈ;

ਚਾਰਦਿਵਾਰੀ ਵਾਲੀਆਂ ਅੰਦਰਵਾਰ ਦੀਆਂ ਜਨਤਕ ਥਾਂਵਾਂ ਅਤੇ ਜਨਤਕ ਪਰਿਵਹਨਾਂ ਵਿੱਚ ਮਾਸਕ ਪਾਉਣਾ ਜ਼ਰੂਰੀ ਹੈ;
ਲੋਕਾਂ ਨੂੰ ਜਿੱਥੇ ਤੱਕ ਹੋ ਸਕੇ, ਘਰ ਅੰਦਰ ਰਹਿ ਕੇ ਹੀ ਕੰਮ ਆਦਿ ਕਰਨ ਦੀ ਤਾਕੀਦ ਕੀਤੀ ਗਈ ਹੈ ਅਤੇ ਗੈਰ ਜ਼ਰੂਰੀ ਕੰਮਾਂ ਵਾਸਤੇ ਘਰਾਂ ਵਿਚੋਂ ਨਿਕਲਣਾ ਹਾਲ ਦੀ ਘੜੀ ਬੰਦ ਹੀ ਕੀਤਾ ਜਾਵੇ ਤਾਂ ਬਿਹਤਰ ਹੈ;
ਰਾਜ ਅੰਦਰ ਸਿਹਤ ਅਧਿਕਾਰੀਆਂ ਅਤੇ ਮਾਹਿਰਾਂ ਦੀ ਰਾਇ ਲਈ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ;
ਲੋਕਾਂ ਨੂੰ ਇਹ ਵੀ ਹਦਾਇਤ ਹੈ ਕਿ ਉਹ ਕਿਤੇ ਵੀ ਆਉਣ ਜਾਉਣ ਸਮੇਂ ਕਿਊ ਆਰ ਕੋਡ ਵਿੱਚ ਆਪਣੇ ਨਾਮਾਂਕਣ ਦਾ ਇਸਤੇਮਾਲ ਕਰਨ ਤਾਂ ਜੋ ਸਮਾਂ ਪੈਣ ਤੇ ਇਸ ਡਾਟਾ ਨੂੰ ਜਨਹਿਤ ਵਿੱਚ ਵਰਤਿਆ ਜਾ ਸਕੇ;
ਕਿਸੇ ਕਿਸਮ ਦੇ ਕੋਵਿਡ ਸਬੰਧੀ ਲੱਛਣ ਦਿਖਾਈ ਦੇਣ ਤੇ ਤੁਰੰਤ ਆਪਣੇ ਕਰੋਨਾ ਟੈਸਟ ਕਰਵਾਉ;
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕਰੋ।

ਉਕਤ ਪਾਬੰਧੀਆਂ -ਮੈਟਰੋਪਾਲਿਟਨ, ਬਾਰੋਸਾ, ਫਲੀਰਿਊ ਪੈਨਿਨਸੁਲਾ, ਮਾਊਂਟ ਬਾਰਕਰ ਅਤੇ ਐਡੀਲੇਡ ਹਿਲਜ਼ ਆਦਿ ਥਾਂਵਾਂ ਉਪਰ ਲਾਗੂ ਰਹਿਣਗੀਆਂ।

Welcome to Punjabi Akhbar

Install Punjabi Akhbar
×
Enable Notifications    OK No thanks