ਦੱਖਣੀ ਆਸਟ੍ਰੇਲੀਆ ਵਿੱਚ ਵੀ ਕੋਵਿਡ-19 ਟੀਕਾਕਰਣ ਦੀ ਸ਼ੁਰੂਆਤ

ਸਮੁੱਚੇ ਆਸਟ੍ਰੇਲੀਆ ਵਿੱਚ ਹੀ ਇਸ ਵਕਤ ਕੋਵਿਡ-19 ਦੀ ਬਿਮਾਰੀ ਤੋਂ ਬਚਾਅ ਵਾਸਤੇ ਟੀਕਾਕਰਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਵੀ ਸਾਂਝੀ ਕੀਤੀ ਜਾਣਾਰੀ ਰਾਹੀਂ ਦੱਸਿਆ ਹੈ ਕਿ ਰਾਜ ਅੰਦਰ ਪਹਿਲੇ ਪੜਾਅ (1ਏ) ਦੇ ਤਹਿਤ ਇਹ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਪੜਾਅ ਰਾਹੀਂ 4,000 ਖੁਰਾਕਾਂ ਦਿੱਤੀਆਂ ਜਾਣੀਆਂ ਹਨ। ਇਹ ਖੁਰਾਕਾਂ ਫਰੰਟ ਲਾਈਨ ਉਪਰ ਰਹਿ ਕੇ ਕਰੋਨਾ ਦੀ ਬਿਮਾਰੀ ਨਾਲ ਲੜਨ ਵਾਲਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਕਿ ਸਿਹਤ ਕਰਮਚਾਰੀ, ਕੁਆਰਨਟੀਨ ਅਤੇ ਬਾਰਡਰਾਂ ਤੇ ਕੰਮ ਕਰਨ ਵਾਲੇ ਕਰਮਚਾਰੀ, ਏਅਰਪੋਰਟ ਦਾ ਸਟਾਫ ਅਤੇ ਏਜਡ ਕੇਅਰ ਵਿਚ ਰਹਿਣ ਵਾਲਾ ਬਜ਼ੁਰਗ ਅਤੇ ਉਥੇ ਕੰਮ ਕਰਦੇ ਕਰਮਚਾਰੀ ਸ਼ਾਮਿਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਇਸ ਟੀਚੇ ਵਾਸਤੇ ਕੇਂਦਰ ਦੀ ਫੈਡਰਲ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਹਰ ਹੀਲੇ ਰਾਜ ਦੀ ਜਨਤਾ ਨੂੰ ਇਸ ਭਿਆਨਕ ਆਪਦਾ ਤੋਂ ਬਚਾਉਣ ਵਾਸਤੇ ਪਹਿਲੇ ਦਿਨ ਤੋਂ ਹੀ ਵਚਨਬੱਧ ਹੈ। ਇਸ ਪਹਿਲੇ ਪੜਾਅ ਤੋਂ ਬਾਅਦ ਰਾਜ ਅੰਦਰ ਜਿਹੜਾ ਅਗਲਾ ਕਦਮ ਇਸ ਟੀਕਾਕਰਣ ਦਾ ਚੁੱਕਿਆ ਜਾਵੇਗਾ ਉਹ ਹੈ ਕਿ ਰਾਜ ਦੇ ਹਰ ਵਿਅਕਤੀ ਨੂੰ ਕੋਵਿਡ-19 ਤੋਂ ਬਚਾਉਣ ਵਾਲੀ ਇਹ ਵੈਕਸੀਨ ਦਿੱਤੀ ਜਾਵੇ ਅਤੇ ਜਨਤਕ ਤੌਰ ਤੇ ਅਪੀਲ ਹੈ ਕਿ ਇਹ ਤੁਹਾਡੀ ਆਪਣੀ ਮਰਜ਼ੀ ਉਪਰ ਨਿਰਭਰ ਕਰਦਾ ਹੈ ਕਿ ਜੇਕਰ ਤੁਸੀਂ ਇਹ ਟੀਕਾ ਲਗਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਲਗਵਾਉ ਪਰੰਤੂ ਉਨ੍ਹਾਂ ਇਹ ਵੀ ਕਿਹਾ ਕਿ ਜਨਤਕ ਅਤੇ ਸਮਾਜਿਕ ਤੌਰ ਤੇ ਇਹ ਜ਼ਰੂਰੀ ਹੈ ਪਰੰਤੂ ਫੇਰ ਵੀ ਇਹ ਟੀਕਾ ਲਗਵਾਉਦਾ ਤੁਹਾਡੀ ਆਪਣੀ ਮਰਜ਼ੀ ਉਪਰ ਹੈ। ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ https://stateliberalleader.nationbuilder.com/r?u=OJ9kCwzJX-h2ndYxGn3QgWqNJ_kIPrdg5ayUI7sQhY0&e=50d48b6c3617d3ace5d74b5085c29a0a620a2d23&utm_source=stateliberalleader&utm_medium=email&utm_campaign=covid_19_vaccine_beg&n=4 ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks