ਸਾਊਥ ਅਸਟ੍ਰੇਲੀਆ ਕਾਉਂਸਲਰ ਚੋਣਾਂ -ਪੋਰਟ ਅਗਸਤਾ ਉਮੀਦਵਾਰ ਗਗਨਦੀਪ ਸਿੰਘ

ਸਾਊਥ ਅਸਟ੍ਰੇਲੀਆ ਕਾਉਂਸਲਰ ਚੋਣਾਂ ਹਰ ਪਾਸੇ ਜ਼ੋਰਾਂ ਤੇ ਨੇ।

ਐਡੀਲੇਡ ਤੋਂ ਤਿੰਨ ਸੋ ਕਿੱਲੋਮੀਟਰ ਦੀ ਦੂਰੀ ਤੇ ਨਿੱਕਾ ਜਿਹਾ ਪਿੰਡ ਪੋਰਟ ਅਗਸਤਾ ਜਿੱਥੇ ਉਮੀਦਵਾਰ ਗਗਨਦੀਪ ਸਿੰਘ ਜੀ ਨੇ ਚੋਣਾਂ ਵਿਚ ਹਿੱਸਾ ਲੈ ਕੇ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਅਰੰਭ ਕੀਤਾ। ਲੋਕਲ ਬਿਜ਼ਨਸ ਦੇ ਮਾਲਿਕ ਗਗਨਦੀਪ ਸਿੰਘ ਨੂੰ ਉੱਥੇ ਰਹਿੰਦੇ ਲੋਕ ਪਿਆਰ ਨਾਲ ਟਰਬਨ ਮੈਂਨ ਯਾ ਗੈਰੀ ਵੀ ਕਹਿ ਕੇ ਸੰਬੋਧਨ ਕਰਦੇ ਹਨ।

ਪੋਰਟ ਅਗਸਤਾ ਗਿਆ ਬੰਦਾ ਜੇਕਰ ਇਹਨਾਂ ਨੂੰ ਮਿਲ ਲਵੇ ਉਹ ਇਹਨਾਂ ਦਾ ਕਾਇਲ ਹੋਏ ਬਿਨਾਂ ਨਹੀਂ ਰਹਿ ਸਕਦਾ ਉਸ ਪਿੱਛੇ ਕਾਰਨ ਹੈ ਗਗਨਦੀਪ ਸਿੰਘ ਜੀ ਹੋਰਾਂ ਦਾ ਮਿਲਨ ਸਾਰ ਸੁਭਾ ਅਤੇ ਹਰ ਛੋਟੇ ਵੱਡੇ ਨੂੰ ਇੱਜ਼ਤ ਸਤਿਕਾਰ ਦੇਣਾ।

ਇਕ ਫ਼ੋਨ ਦੀ ਘੰਟੀ ਉਤੇ ਅਗਲੇ ਬੰਦੇ ਦੀ ਮਦਦ ਲਈ ਤਿਆਰ ਰਹਿਣਾ। ਅਸੀਂ ਸਾਰੇ ਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜਿਹੜੇ ਨਵੇਂ ਕਾਰਜ ਇਹਨਾਂ ਉਲੀਕੇ ਹਨ ਉਸ ਵਿੱਚ ਇਹ ਕਾਮਯਾਬ ਹੋਣ ਅਤੇ ਲੋਕ ਭਲਾਈ ਲਈ ਵੱਧ ਚੜ ਕੇ ਹਿੱਸਾ ਲੇਣ।