ਦੱਖਣੀ ਆਸਟ੍ਰੇਲੀਆ ਵੱਲੋਂ ਵਿਕਟੋਰੀਆ ਦੇ ਕਰੋਨਾ ਕਲਸਟਰ ਸਬੰਧੀ ਕੁੱਝ ਸ਼ੱਕੀ ਥਾਂਵਾਂ ਦੀ ਸੂਚੀ ਜਾਰੀ

ਦੱਖਣੀ ਆਸਟ੍ਰੇਲੀਆ ਸਰਕਾਰ ਨੇ ਜਨਤਕ ਤੌਰ ਤੇ ਲੋਕਾਂ ਨੂੰ ਆਗਾਹ ਕਰਦਿਆਂ ਕਿਹਾ ਹੈ ਕਿ ਰਾਜ ਦੀ ਸਰਕਾਰ ਅਤੇ ਸਿਹਤ ਅਧਿਕਾਰੀ ਲਗਾਤਾਰ ਵਿਕਟੋਰੀਆ ਰਾਜ ਵਿੱਚ ਨਵੇਂ ਦਰਜ ਹੋਏ ਕਰੋਨਾ ਦੇ ਮਾਮਲਿਆਂ ਉਪਰ ਨਿਗਾਹ ਰੱਖ ਰਹੀ ਹੈ ਅਤੇ ਇਸ ਵਾਸਤੇ ਵਿਕਟੋਰੀਆ ਸਰਕਾਰ ਨੇ ਕੁੱਝ ਸ਼ੱਕੀ ਥਾਂਵਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਕਿ www.coronavirus.vic.gov.au/exposure-sites ਲਿੰਕ ਉਪਰ ਵਿਜ਼ਿਟ ਕਰਕੇ ਦੇਖੀ ਜਾ ਸਕਦੀ ਹੈ।
ਦੱਖਣੀ ਆਸਟ੍ਰੇਲੀਆ ਅੰਦਰ ਟੈਸਟਿੰਗ ਅਤੇ ਕੁਆਰਨਟੀਨ ਸਬੰਧੀ ਜਾਣਕਾਰੀ ਆਦਿ ਲੈਣ ਵਾਸਤੇ www.sahealth.sa.gov.au/COVIDcontacttracing ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਕਿਸੇ ਕਿਸਮ ਦੀ ਹੋਰ ਜਾਣਕਾਰੀ ਆਦਿ ਲਈ 1800 253 787 ਉਪਰ ਫੋਨ ਵੀ ਕੀਤਾ ਜਾ ਸਕਦਾ ਹੈ। ਦੁਭਾਸ਼ੀਏ ਦੀ ਮਦਦ ਲੈਣ ਵਾਸਤੇ 13 14 50 ਉਪਰ ਕਾਲ ਕਰਕੇ ਟੀ.ਆਈ.ਐਸ. (Translating and Interpreting Service) ਤੋਂ ਮਦਦ ਲਈ ਜਾ ਸਕਦੀ ਹੈ।
ਦੱਖਣੀ ਆਸਟ੍ਰੇਲੀਆਈ ਸਰਕਾਰ ਨੂੰ ਸਰਕਾਰ ਦੀ ਵੈਬ ਸਾਈਟ, ਫੇਸਬੁੱਕ, ਅਤੇ ਜਾਂ ਫੇਰ ਟਵਿਟਰ ਉਪਰ ਵੀ ਵਿਜ਼ਿਟ ਕਰਕੇ ਤਾਜ਼ਾ ਜਾਣਕਾਰੀਆਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ।

Install Punjabi Akhbar App

Install
×