-ਦੱਖਣੀ ਆਸਟ੍ਰੇਲੀਆ- ਕਰੋਨਾ ਕਾਰਨ 2 ਮੌਤਾਂ, 3143 ਨਵੇਂ ਮਾਮਲੇ ਦਰਜ

ਦੱਖਣੀ ਆਸਟ੍ਰੇਲੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਕਾਰਨ 2 ਮੌਤਾਂ ਹੋਈਆਂ ਹਨ। ਮਰਨ ਵਾਲਿਆਂ ਵਿੱਚ ਇੱਕ 70ਵਿਆਂ ਸਾਲਾਂ ਅਤੇ ਇੱਕ 80ਵਿਆਂ ਸਾਲਾਂ ਵਿਚਲੀਆਂ ਮਹਿਲਾਵਾਂ ਸ਼ਾਮਿਲ ਹਨ।
ਰਾਜ ਭਰ ਵਿੱਚ ਇਸ ਸਮੇਂ ਦੌਰਾਨ ਕਰੋਨਾ ਦੇ ਕੁੱਲ 257 ਮਰੀਜ਼, ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 15 ਆਈ.ਸੀ.ਯੂ. ਵਿੱਚ ਹਨ। ਕਰੋਨਾ ਦੇ 2 ਮਰੀਜ਼ ਵੈਂਟੀਲੇਟਰ ਉਪਰ ਜ਼ੇਰੇ ਇਲਾਜ ਹਨ ਜਦੋਂ ਕਿ 2 ਹੋਰ ਮਰੀਜ਼ਾਂ ਨੂੰ ਵੈਂਟੀਲੇਟਰ ਉਪਰ ਲਿਆੳਣ ਲਈ ਸਲਾਹ ਦਿੱਤੀ ਗਈ ਹੈ।

Install Punjabi Akhbar App

Install
×