ਦੱਖਣੀ ਆਸਟ੍ਰੇਲੀਆ ਵਿੱਚ ਕਰੋਨਾ ਦਾ ਉਚਤਮ ਸਤਰ, ਅਗਲੇ ਕੁੱਝ ਦਿਨਾਂ ਵਿੱਚ -ਪ੍ਰੀਮੀਅਰ

ਕਰੋਨਾ ਦੇ ਨਵੇਂ 4349 ਮਾਮਲੇ ਦਰਜ, 4 ਮੌਤਾਂ

ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਅੱਜ ਦੇ ਤਾਜ਼ਾ ਅਪਡੇਟ ਰਾਹੀ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੋਰਾਨ ਕਰੋਨਾ ਦੇ ਨਵੇਂ 4349 ਮਾਮਲੇ ਦਰਜ ਹੋਏ ਹਨ ਜਦੋਂ ਕਿ 4 ਮੌਤਾਂ ਵੀ ਪੁਸ਼ਟੀ ਉਨ੍ਹਾਂ ਦੁਆਰਾ ਕੀਤੀ ਗਈ ਹੈ।
ਹਸਪਤਾਲਾਂ ਵਿੱਚ ਇਸ ਸਮੇਂ 236 ਕਰੋਨਾ ਪੀੜਿਤ ਦਾਖਲ ਹਨ ਅਤੇ ਇਹ ਗਿਣਤੀ ਬੀਤੇ ਦਿਨ ਵਾਲੇ ਆਂਕੜੇ 246 ਨਾਲੋਂ ਘਟੀ ਹੈ।
26 ਪੀੜਿਤ, ਆਈ.ਸੀ.ਯੂ. ਵਿੱਚ ਹਨ ਅਤੇ 7 ਵੈਂਟੀਲੇਟਰਾਂ ਉਪਰ ਵੀ ਹਨ।
ਉਨ੍ਹਾਂ ਨੇ ਕਿਹਾ ਕਿ ਸਿਹਤ ਕਰਮੀ ਜੋ ਕਿ ਕਰੋਨਾ ਪੀੜਿਤ ਹਨ ਅਤੇ ਜਾਂ ਫੇਰ ਨਜ਼ਦੀਕੀ ਸੰਪਰਕਾਂ ਆਦਿ ਕਾਰਨ ਆਈਸੋਲੇਸ਼ਨ ਵਿੱਚ ਹਨ ਉਨ੍ਹਾਂ ਦੀ ਤਾਦਾਦ 918 ਅਤੇ ਅਤੇ ਇਨ੍ਹਾਂ ਵਿੱਚੋਂ 567 ਕਰੋਨਾ ਪਾਜ਼ਿਟਿਵ ਵੀ ਹਨ।
ਉਨ੍ਹਾਂ ਕਿਹਾ ਕਿ ਕਰੋਨਾ ਵਾਲੇ ਮਾਮਲਿਆਂ ਦਾ ਉਚਤਮ ਸਤਰ ਵਾਲਾ ਆਂਕੜੇ ਦਾ ਸਾਹਮਣਾ ਅਗਲੇ ਕੁੱਝ ਕੁ ਦਿਨਾਂ ਵਿੱਚ ਹੀ ਕਰਨਾ ਪੈ ਸਕਦਾ ਹੈ ਅਤੇ ਇਸ ਦੌਰਾਨ 6000 ਤੋਂ 10000 ਮਾਮਲੇ ਪ੍ਰਤੀ ਦਿਨ ਵੀ ਆ ਸਕਦੇ ਹਨ ਅਤੇ ਇਨ੍ਹਾਂ ਵਿੱਚ ਓਮੀਕਰੋਨ ਦੀ ਬਹੁਤਾਤ ਹੋਵੇਗੀ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਓਲਡ ਏਜਡ ਹੋਮਾਂ ਆਦਿ ਅੰਦਰ ਆਉਣ ਜਾਉਣ ਵਾਲਿਆਂ ਦੀ ਰੋਕ ਸਬੰਧੀ ਉਨ੍ਹਾਂ ਕਿਹਾ ਅਜਿਹਾ ਕੁੱਝ ਵੀ ਨਹੀਂ ਹੋਣਾ ਚਾਹੀਦਾ। ਹੁਣ ਤੱਕ 70% ਲੋਕਾਂ ਨੂੰ ਕੋਵਿਡ-19 ਤੋਂ ਬਚਾਉ ਵਾਲੀ ਵੈਕਸੀਨ ਦੀਆਂ ਪੂਰੀਆਂ ਡੋਜ਼ਾਂ ਲਗਾਈਆਂ ਜਾ ਚੁਕੀਆਂ ਹਨ ਤਾਂ ਇਸ ਡਰ ਦਾ ਕੋਈ ਕਾਰਨ ਨਹੀਂ ਬਣਦਾ।
ਉਨ੍ਹਾਂ ਕਿਹਾ ਕਿ ਅਜਿਹੇ ਓਲਡ ਏਜਡ ਹੋਮਾਂ, ਜਿਥੇ ਕਿ ਕਰੋਨਾ ਦੇ ਮਾਮਲੇ ਆਏ ਹਨ, ਉਥੇ ਥੋੜ੍ਹੀ ਮਨਾਹੀ ਜ਼ਰੂਰੀ ਕੀਤੀ ਜਾ ਰਹੀ ਹੈ।

Install Punjabi Akhbar App

Install
×