ਦੱਖਣੀ ਆਸਟ੍ਰੇਲੀਆਈ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਸੂਚਨਾਵਾਂ ਜਾਰੀ

ਰਾਜ ਵਿੱਚ ਹੁਣੇ ਹੁਣੇ ਪੈਦਾ ਹੋਈ ਕਰੋਨਾ ਦੀ ਸਥਿਤੀ ਕਾਰਨ ਮੁੱਖ ਕਾਰਜਕਾਰੀ ਸ੍ਰੀ ਡੇਵਿਡ ਕੋਲਟਮੈਨ ਵੱਲੋਂ ਵਿਦਿਆਰਥੀ ਵਰਗ ਵਾਸਤੇ ਵਿਸ਼ੇਸ਼ ਤੌਰ ਤੇ ਕੋਵਿਡ-19 ਤੋਂ ਬਚਾਅ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ 24 ਘੰਟੇ ਵਿਸ਼ੇਸ਼ ਤੌਰ ਤੇ ਸਮੁੱਚੇ ਰਾਜ ਲਈ ਹੀ ਬੜੇ ਨਾਜ਼ੁਕ ਹਨ ਅਤੇ ਵਿਦਿਆਰਥੀਆਂ ਲਈ ਆਪਣੀ ਪੜ੍ਹਾਈ ਜਾਰੀ ਰੱਖਣ ਦੇ ਨਾਲ ਨਾਲ ਕਰੋਨਾ ਤੋਂ ਬਚਾਅ ਵੀ ਜ਼ਰੂਰੀ ਹੈ। ਇਸ ਵਿੱਚ ਕੀ ਕੋਈ ਸ਼ੱਕ ਨਹੀਂ ਕਿ ਕਰੋਨਾ ਦੇ ਇਸ ਹਮਲੇ ਨੂੰ ਰੋਕਣ ਲਈ ਸਰਕਾਰ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਅਤੇ ਟੈਸਟਿੰਗ ਅਤੇ ਕੰਟੈਕਟ ਟਰੇਸਿੰਗ ਦੀਆਂ ਗਤੀਵਿਧੀਆਂ ਵੀ ਤੇਜ਼ ਕਰ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਵਾਸਤੇ ਹਦਾਇਤਾਂ ਇਸ ਪ੍ਰਕਾਰ ਹਨ: ਰਾਜ ਅੰਦਰ ਪ੍ਰਤੀ ਵਿਅਕਤੀ 4 ਵਰਗ ਮੀਟਰ ਦੀ ਥਾਂ ਮੁੜ ਤੋਂ ਨਿਯਤ ਕਰ ਦਿੱਤੀ ਗਈ ਹੈ ਅਤੇ ਆਪਸ ਵਿੱਚ 1.5 ਮੀਟਰ ਦੀ ਸਮਾਜਿਕ ਦੂਰੀ ਵੀ ਲਾਗੂ ਹੈ; ਹਰ ਤਰ੍ਹਾਂ ਦੀਆਂ ਅੰਤਰ-ਰਾਸ਼ਟਰੀ ਫਲਾਈਟਾਂ ਕੈਂਸਲ ਕਰ ਦਿੱਤੀਆਂ ਗਈਆਂ ਹਨ; ਜਨਤਕ ਤੌਰ ਤੇ ਇਕੱਠਾਂ ਦੀ ਮਨਾਹੀ ਕਰ ਦਿੱਤੀ ਗਈ ਹੈ; ਨਿਯਮਾਂ ਆਦਿ ਦੀ ਸਮੁੱਚੀ ਜਾਣਕਾਰੀ https://www.covid-19.sa.gov.au/restrictions-and-responsibilities ਉਪਰ ਵਿਜ਼ਿਟ ਕਰਕ ਵੀੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਸਾਰੇ ਸਕੂਲ ਅਤੇ ਟੈਫੇ (ਦੱਖਣੀ ਆਸਟ੍ਰੇਲੀਆ) ਖੁਲ੍ਹੇ ਰਹਿਣਗੇ। ਕੋਵਿਡ-19 ਸਬੰਧੀ ਜਾਣਕਾਰੀ here ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।
ਰਾਜ ਅੰਦਰ ਪੂਰਨ ਸੁਰੱਖਿਆ ਸਥਾਪਤ ਕਰਨਾ ਸਾਡਾ ਸਾਰਿਆਂ ਦਾ ਹੀ ਫਰਜ਼ ਹੈ ਅਤੇ ਜੇਕਰ ਕਿਸੇ ਨੂੰ ਵੀ ਬੁਖਾਰ, ਠੰਢ, ਖਾਂਸੀ-ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ਼, ਜਾਂ ਸੁੰਘਣ ਜਾਂ ਟੇਸਟ ਕਰਨ ਵਿੱਚ ਘਾਟ ਆਦਿ ਮਹਿਸੂਸ ਹੋਣ ਤਾਂ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰੋ ਅਤੇ ਆਪਣੇ ਨਜ਼ਦੀਕੀ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰੋ। ਇਨਫੈਕਸ਼ਨ ਦੇ ਹਾਲਾਤਾਂ ਵਿੱਚ -ਆਪਣੇ ਘਰਾਂ ਵਿੱਚ ਹੀ ਰਹੋ; ਬੇਸ਼ੱਕ ਘੱਟ ਲੱਛਣ ਹੀ ਕਿਉਂ ਨਾ ਹੋਣ, ਤੁਰੰਤ ਆਪਣਾ ਟੈਸਟ ਕਰਵਾਉ; ਜਿੱਥੇ ਤੱਕ ਅਤੇ ਜਿਵੇਂ ਵੀ ਹੋ ਸਕੇ ਇੱਕ ਦੂਜੇ ਕੋਲੋਂ 1.5 ਮੀਟਰ ਦੀ ਦੂਰੀ ਬਣਾ ਕੇ ਰੱਖੋ; ਆਪਣੇ ਹੱਥਾਂ ਨੂੰ ਲਗਾਤਾਰ ਧੋਂਦੇ ਰਹੋ -ਸਾਬਣ ਜਾਂ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੀ ਮਦਦ ਵਾਸਤੇ ਟੀਮ ਗਠਿਤੀ ਕੀਤੀ ਗਈ ਹੈ ਅਤੇ ਉਕਤ ਟੀਮ ਨੂੰ info@tafesa.edu.au ਉਪਰઠਕਲਿਕ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ 1800 882 661 ਉਪਰ ਕਾਲ ਵੀ ਕੀਤੀ ਜਾ ਸਕਦੀ ਹੈ।

Install Punjabi Akhbar App

Install
×