ਦੱਖਣੀ ਆਸਟ੍ਰੇਲੀਆ ਬੁਸ਼ਫਾਇਰ – ਇੱਕ ਮਿਲੀਅਨ ਡਾਲਰਾਂ ਤੋਂ ਵਧੀ ਦਾਨ ਦੀ ਰਾਸ਼ੀ

ਦੱਖਣੀ ਆਸਟ੍ਰੇਲੀਆ ਦੇ ਵੱਖ ਵੱਖ ਖੇਤਰਾਂ (ਨਿਊ ਸਾਊਥ ਵੇਲਜ਼ ਅਤੇ ਦੱਖਣੀ-ਪੂਰਬੀ ਕੁਈਨਜ਼ਲੈਂਡ) ਅੰਦਰ ਲੱਗੀ ਜੰਗਲੀਾਂ ਦੀ ਅੱਗ ਨਾਲ ਕਾਫੀ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ। ਇਨਸਾਨਾਂ ਦੇ ਜਾਨੀ ਮਾਲੀ ਨੁਕਸਾਨ ਦੇ ਨਾਲ ਹੀ ਜੰਗਲ ਦੇ ਜੀਵ ਜੰਤੂਆਂ ਦੀ ਜਾਨ ਤੇ ਵੀ ਆਫਤ ਬਣੀ ਹੋਈ ਹੈ। ਹੁਣ ਤੱਕ 350 ਤੋਂ ਵੀ ਵੱਧ ਕੁਆਲਾ ਬੀਅਰਾਂ ਦੇ ਮਾਰੇ ਜਾਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲੱਗਭਗ 31 ਜ਼ਖ਼ਮੀ ਕੁਆਲਾ ਬੀਅਰਾਂ ਨੂੰ ਸਥਾਨਕ ਹਸਪਤਾਲਾਂ ਅੰਦਰ ਦਾਖਿਰ ਕਰਵਾਇਆ ਗਿਆ ਹੈ ਜਿੱਥੇ ਕਿ ਉਨਾ੍ਹਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਅਤੇ ਅੱਗ ਬੁਝਾਊ ਅੇਜੰਸੀਆਂ ਵੱਲੋਂ ਕੀਤੀ ਗਈ ਮਾਲੀ ਮਦਦ ਦੀ ਅਪੀਲ ਦੇ ਤਹਿਤ ਬਹੁਤ ਸਾਰੇ ਦਾਨੀ ਸੱਜਣਾਂ ਅਤੇ ਅਦਾਰਿਆਂ ਨੇ ਇਸ ਵਿੱਚ ਆਪਣਾ ਯੋਗਦਾਨ ਪਾਇਆ ਹੈ ਅਤੇ ਖ਼ਬਰਾਂ ਅਨੁਸਾਰ ਇਕੱਠੀ ਹੋਈ ਰਾਸ਼ੀ ਇੱਕ ਮਿਲੀਅਨ ਡਾਲਰਾਂ ਤੋਂ ਵੀ ਵੱਧ ਗਈ ਹੈ। ਨਿਊ ਸਾਊਥ ਵੇਲਜ਼ ਦੇ ਕੁਆਲਾ ਹਸਪਤਾਲ ਨੇ ਵੀ ਆਪਣੇ ਮਿੱਥੇ ਟੀਚੇ ਤੋਂ ਜ਼ਿਆਦਾ 85,000 ਡਾਲਰ ਇਕੱਠੇ ਕੀਤੇ ਹਨ।