ਐਤਵਾਰ ਨੂੰ ਐਡੀਲੇਡ ਏਅਰਪੋਰਟ ਪਹੁੰਚੇ ਯਾਤਰੀਆਂ ਨੂੰ ਗਲਤ ਫਹਿਮੀ ਦਾ ਹੋਣਾ ਪਿਆ ਸ਼ਿਕਾਰ -ਦੱਖਣੀ ਆਸਟ੍ਰੇਲੀਆ ਸਰਕਾਰ ਨੇ ਮੰਨੀ ਗਲਤੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਡਨੀ ਵਿੱਚ ਮੁੜ ਤੋਂ ਉਜਾਗਰ ਹੋਏ ਕਰੋਨਾ ਕਲਸਟਰ ਕਾਰਨ, ਕਿਉਂਕਿ ਰਾਜ ਅੰਦਰ ਨਵੀਆਂ ਪਾਬੰਧੀਆਂ ਐਤਵਾਰ ਅੱਧੀ ਰਾਤ ਤੋਂ ਸਿਡਨੀ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਗੂ ਕਰ ਦਿੱਤੀਆਂ ਗਈਆਂ ਹਨ, ਪਰੰਤੂ ਐਤਵਾਰ ਪਾਬੰਧੀਆਂ ਲਾਗੂ ਹੋਣ ਤੋਂ ਪਹਿਲਾਂ ਵੀ ਐਡੀਲੇਡ ਏਅਰਪੋਰਟ ਤੇ ਪੁੱਜੇ ਯਾਤਰੀਆਂ ਨੂੰ ਅਧਿਕਾਰੀਆਂ ਵੱਲੋਂ ਜਦੋਂ ਹੋਟਲ ਕੁਆਰਨਟੀਨ ਦੀ ਕਾਰਗੁਜ਼ਾਰੀ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਯਾਤਰੀਆਂ ਦੀ ਪ੍ਰੇਸ਼ਾਨੀ ਲਾਜ਼ਮੀ ਸੀ ਕਿਉਂਕਿ ਕੁਆਰਨਟੀਨ ਦਾ ਨਿਯਮ ਤਾਂ ਅੱਧੀ ਰਾਤ ਤੋਂ ਬਾਅਦ ਪਹੁੰਚਣ ਵਾਲੇ ਯਾਤਰੀਆਂ ਉਪਰ ਲਾਗੂ ਹੋਣਾ ਸੀ ਤਾਂ ਇਸ ਦਾ ਪਤਾ ਲਗਦਿਆਂ ਹੀ ਅਧਿਕਾਰੀਆਂ ਵੱਲੋਂ ਅਜਿਹੇ ਯਾਤਰੀਆਂ ਕੋਲੋਂ, ਹੋਈ ਗਲਤੀ ਕਾਰਨ ਪ੍ਰੇਸ਼ਾਨੀ ਲਈ ਮੁਆਫੀ ਵੀ ਮੰਗੀ ਗਈ। ਬਾਅਦ ਵਿੱਚ ਅਜਿਹੇ ਯਾਤਰੀਆਂ ਨੂੰ ਪੁਲਿਸ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਹੋਟਲ ਕੁਆਰਨਟੀਨ ਦੀ ਕੋਈ ਜ਼ਰੂਰਤ ਨਹੀਂ ਹੈ। ਅੱਜ ਸਵੇਰੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੇ ਰੇਡੀਉ ਉਪਰ ਆਪਣਾ ਬਿਆਨ ਨਸ਼ਰ ਕੀਤਾ ਅਤੇ ਗਲਤੀ ਲਈ ਜਨਤਕ ਤੌਰ ਤੇ ਮੁਆਫੀ ਮੰਗੀ। ਜ਼ਿਕਰਯੋਗ ਹੈ ਕਿ ਬੀਤੇ ਅੱਧੀ ਰਾਤ ਤੋਂ ਪਹਿਨਾਂ ਐਡੀਲੇਡ ਹਵਾਈ ਅੱਡੇ ਉਪਰ ਅੱਪੜੇ ਯਾਤਰੀਆਂ ਨੂੰ ਹੋਟਲ ਕੁਆਰਨਟੀਨ ਦੇ ਨਾਲ ਨਾਲ ਕਰੋਨਾ ਟੈਸਟਾਂ ਦੀਆਂ ਤਾਕੀਦਾਂ ਵੀ ਦਿੱਤੀਆਂ ਗਈਆਂ ਸਨ ਜੋ ਕਿ ਰਾਜ ਸਰਕਾਰ ਦੇ ਹੁਕਮਾਂ ਤੋਂ ਅਲੱਗ ਸਨ ਅਤੇ ਜਾਹਿਰ ਹੈ ਕਿ ਯਾਤਰੀਆਂ ਨੂੰ ਸਮੇਂ ਦੀ ਬਰਬਾਦੀ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਕਿਉਂਕਿ ਕਰੋਨਾ ਟੈਸਟਾਂ ਵਾਸਤੇ ਉਕਤ ਯਾਤਰੀਆਂ ਨੂੰ ਕਈ ਕਈ ਘੰਟੇ ਇੰਤਜ਼ਾਰ ਕਰਨਾ ਪਿਆ ਸੀ। ਰਾਜ ਸਰਕਾਰ ਦੇ ਨਿਯਮਾਂ ਮੁਤਾਬਿਕ ਸਿਡਨੀ ਦੇ ਉਤਰੀ ਬੀਚਾਂ ਤੋਂ ਆਉਣ ਵਾਲੇ ਯਾਤਰੀਆਂ ਉਪਰ ਤਾਂ ਪੂਰਨ ਪਾਬੰਧੀ ਲਗਾ ਦਿੱਤੀ ਗਈ ਹੈ ਅਤੇ ਇੱਥੇ ਆਉਣ ਵਾਲੇ ਲੋਕਾਂ ਲਈ 14 ਦਿਨਾਂ ਦੇ ਕੁਆਰਟੀਨ ਅਤੇ ਪਹਿਲੇ ਦਿਨ, ਪੰਜਵੇਂ ਦਿਨ ਅਤੇ 12ਵੇਂ ਦਿਨ ਕਰੋਨਾ ਟੈਸਟ ਲਾਜ਼ਮੀ ਕਰ ਦਿੱਤੇ ਗਏ ਹਨ।

Install Punjabi Akhbar App

Install
×