ਦੱਖਣੀ ਆਸਟ੍ਰੇਲੀਆ, ਪੱਛਮੀ ਆਸਟ੍ਰੇਲੀਆ, ਐਨ.ਟੀ., ਏ.ਸੀ.ਟੀ. ਅਤੇ ਤਸਮਾਨੀਆ ਨੇ ਵੀ ਕੀਤਾ ਪਾਬੰਧੀਆਂ ਦਾ ਐਲਾਨ

ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਵੀ ਗ੍ਰੇਟਰ ਸਿਡਨੀ ਦੇ ਨਿਵਾਸੀਆਂ ਅਤੇ ਯਾਤਰੀਆਂ ਲਈ ਰਾਜ ਦੀਆਂ ਸੀਮਾਵਾਂ ਨੂੰ ਬੰਦ ਕਰ ਦਿੱਤਾ ੲੈ। ਬੀਤੀ ਅੱਧੀ ਰਾਤ (ਐਤਵਾਰ) ਤੋਂ ਹੀ ਚੈਕ ਪੁਆਇੰਟ ਸਥਾਪਿਤ ਕਰ ਦਿੱਤੇ ਗਏ ਹਨ ਅਤੇ ਐਡੀਲੇਡ ਏਅਰਪੋਰਟ ਦੇ ਨਾਲ ਨਾਲ ਨਿਊ ਸਾਊਥ ਵੇਲਜ਼ ਸੀਮਾਵਾਂ ਦੀਆਂ ਲਗਦੀਆਂ ਸੜਕਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਚੈਕਿੰਗ ਅਤੇ ਕੋਵਿਡ-19 ਟੈਸਟ ਕੀਤੇ ਜਾ ਰਹੇ ਹਨ। ਗ੍ਰੇਟਰ ਸਿਡਨੀ ਤੋਂ ਆਉਣ ਵਾਲੇ ਸਾਰੇ ਹੀ ਯਾਤਰੀਆਂ ਲਈ 14 ਦਿਨਾਂ ਦਾ ਇਕਾਂਤਵਾਸ ਲਾਗੂ ਲਾਜ਼ਮੀ ਕਰ ਦਿੱਤਾ ਗਿਆ ਹੈ। ਰਾਜ ਦੇ ਨਿਵਾਸੀ ਜੋ ਕਿ ਹਾਲ ਵਿੱਚ ਹੀ ਸਿਡਨੀ ਦੇ ਉਤਰੀ ਬੀਚਾਂ ਉਪਰ ਗਏ ਸਨ ਨੂੰ ਛੋਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰਾ੍ਹਂ ਦੇ ਐਲਾਨ ਹੀ ਪੱਛਮੀ ਆਸਟ੍ਰੇਲੀਆ, ਐਨ.ਟੀ., ਏ.ਸੀ.ਟੀ. ਅਤੇ ਤਸਮਾਨੀਆ ਦੀਆਂ ਸਰਕਾਰਾਂ ਵੱਲੋਂ ਵੀ ਕੀਤਾ ਗਿਆ ਹੈ। ਇਨ੍ਹਾਂ ਰਾਜਾਂ ਵਿੱਚ ਪਰਤਣ ਵਾਲੇ ਯਾਤਰੀਆਂ ਨੂੰ ਵੀ 14 ਦਿਨਾਂ ਦੇ ਹੋਟਲ ਕੁਆਰਨਟੀਨ ਲਈ ਨਿਯਮ ਲਾਜ਼ਮੀ ਤੌਰ ਤੇ ਲਾਗੂ ਕਰ ਦਿੱਤਾ ਗਿਆ ਹੈ। ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਅਨੁਸਾਰ ਰਾਜ ਅੰਦਰ 20 ਦਿਸੰਬਰ ਤੱਕ ਪਰਤੇ ਯਾਤਰੀਆਂ ਲਈ ਕੁੱਝ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਹ ਵੀ ਉਨ੍ਹਾਂ ਲਈ ਜਿਹੜੇ ਕਿ ਹਵਾਈ ਮਾਰਗਾਂ ਰਾਹੀਂ ਰਾਜ ਅੰਦਰ ਆਏ ਹਨ। ਏ.ਸੀ.ਟੀ. ਦੇ ਸਿਹਤ ਅਧਿਕਾਰੀ ਡਾ. ਕੋਲਮੈਨ ਨੇ ਕਿਹਾ ਕਿ ਇਹ ਸੱਚ ਹੈ ਕਿ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰੰਤੂ ਇਸ ਤੋਂ ਇਲਾਵਾ ਕੋਈ ਹੋਰ ਰਸਤਾ ਹੈ ਹੀ ਨਹੀਂ ਹੈ ਅਤੇ ਸਰਕਾਰਾਂ ਵੱਲੋਂ ਚੁਕੇ ਗਏ ਸਾਰੇ ਕਦਮ ਹੀ ਜਨਹਿਤ ਲਈ ਹੀ ਹਨ।

Install Punjabi Akhbar App

Install
×