ਪੰਜਾਬੀਆ ਦੇ ਹੱਕਾਂ ਲਈ ਲੜਨ ਵਾਲੇ ਸੁਖਪਾਲ ਖਹਿਰਾ ਦੇ ਸਮਰਥਨ ਵਿਚ ਆਇਆ ਨਵਾਂ ਗੀਤ “ਸੱਚ,

IMG_2413

ਨਿਊਯਾਰਕ/ ਮਿਲਾਨ 1 ਅਗਸਤ — ਆਮ ਆਦਮੀ ਪਾਰਟੀ ਦੇ ਦਿੱਲੀ ਬੈਠੇ ਹੁਕਮਰਾਨਾਂ ਨੇ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਲੜਨ ਵਾਲੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਜਿਸ ਤਰਾਂ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਤੋ ਬਿਨਾਂ ਕਾਰਨ ਦੱਸਿਆ ਲਾਂਭੇ ਕੀਤਾ ਹੈ ਉਸਨੂੰ ਲੈਕੇ ਐਨ ਆਰ ਆਈਜ਼ ਕਾਫੀ ਖਫ੍ਹਾ ਨਜਰ ਆ ਰਹੇ ਹਨ ਅਤੇ ਖੁੱਲਕੇ ਸੁਖਪਾਲ ਖਹਿਰਾ ਦਾ ਸਮਰਥਨ ਵੀ ਕਰ ਰਹੇ ਹਨ।   ਜਿੱਥੇ ਆਮ ਵਰਕਰ ਖਹਿਰਾ ਦਾ ਸਮਰਥਨ ਕਰ ਰਹੇ ਹਨ ਉਥੇ ਕਨੇਡਾ ਰਹਿੰਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਤੇ ਜੱਸ ਸੰਘਾ ਨੇ ਆਪਣੇ ਅੰਦਾਜ ਵਿਚ ਖਹਿਰਾ ਦੇ ਸਮਰਥਨ ਵਿਚ ਇਕ ਗੀਤ ਰਿਕਾਡਿੰਗ ਕੀਤਾ ਹੈ ਜੋ ਸੁਖਪਾਲ ਖਹਿਰਾ ਦੀ ਬਠਿੰਡਾ ਰੈਲੀ ਤੋ ਠੀਕ ਇਕ ਦਿਨ ਪਹਿਲਾ ਰਿਲੀਜ਼ ਹੋਇਆ। “ਸੱਚ, ਨਾਮੀ ਗੀਤ ਨੂੰ ਕਲਮਬੰਦ ਕੀਤਾ ਹੈ ਉੱਘੇ ਗੀਤਕਾਰ ਸਾਹਿਬ ਸਿੰਘ ਢਿੱਲੋ ਨੇ ਸੰਗੀਤ ਬਬਲੁ ਸਨਿਆਲ ਤੇ ਕੰਪਨੀ ਲੋਕ ਰੰਗ ਦੀ ਪੇਸ਼ਕਸ਼ ਨੂੰ ਹਰਪ੍ਰੀਤ ਰੰਧਾਵਾ ਤੇ ਜੱਸ ਸੰਘਾ ਨੇ ਬਾਖੂਬੀ ਨਿਭਾਇਆ ਹੈ। ਹਰਪ੍ਰੀਤ ਰੰਧਾਵਾ ਨੇ ਗੱਲਬਾਤ ਕਰਦੇ ਆਖਿਆ ਕਿ ਪੰਜਾਬ ਦੇ ਹਲਾਤਾਂ ਤੋ ਤੰਗ ਪ੍ਰਵਾਸੀ ਵੀਰਾਂ ਨੇ ਰਿਵਾਇਤੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਦਾ ਬਾਈਕਾਟ ਕਰਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਪਰ ਜਿਸ ਤਰਾਂ ਪਾਰਟੀ ਪੰਜਾਬ ਦੇ ਲੀਡਰਾਂ ਨਾਲ ਧੱਕਾ ਕਰ ਰਹੀ ਹੈ ਉਸਨੂੰ ਦਰਸਾਉਦਾਂ ਇਕ ਗੀਤ ਸਰੋਤਿਆ ਦੀ ਕਹਿਚਰੀ ਵਿਚ ਪੇਸ਼ ਕੀਤਾ ਹੈ ।

Install Punjabi Akhbar App

Install
×