ਗਾਇਕ ਬੱਲੀ ਬਲਜੀਤ ਦਾ ਪਲੇਠਾ ਸੱਭਿਆਚਾਰਕ ਗੀਤ ਲੰਡਨ ਚ ਲੋਕ ਅਰਪਣ

23 sep 14 KhurmiUK01 lr

“ਮਿਆਰੀ ਅਤੇ ਸੰਜੀਦਾ ਗਾਇਕੀ ਚਿਰ ਸਦੀਵੀ ਸਤਿਕਾਰ ਦੀ ਪਾਤਰ ਬਣੀ ਰਹਿੰਦੀ ਹੈ। ਜਦੋਂਕਿ ਹਲਕੇ ਪੱਧਰ ਦੇ ਬੋਲ ਕੁਝ ਸਮੇਂ ਬਾਦ ਚੇਤਿਆਂ ਚੋਂ ਵਿੱਸਰ ਜਾਂਦੇ ਹਨ। ਗਾਇਕਾਂ ਅਤੇ ਗੀਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਨੂੰ ਯਾਦ ਰੱਖ ਕੇ ਅਜਿਹੇ ਬੋਲਾਂ ਦੇ ਸਿਰਜਕ ਬਣਨ, ਜਿਹਨਾਂ ਕਰਕੇ ਉਹਨਾਂ ਦੇ ਮਾਪਿਆਂ ਨੂੰ ਮਾਣ ਮਹਿਸੂਸ ਹੋਵੇ।“, ਉਕਤ ਸ਼ਬਦਾਂ ਦਾ ਪ੍ਰਗਟਾਵਾ ਗਾਇਕ ਬੱਲੀ ਬਲਜੀਤ (ਤਖਾਣਬੱਧ) ਦੇ ਪਲੇਠੇ ਨਿਰੋਲ ਸੱਭਿਆਚਾਰਕ ਗੀਤ “ਬੁੱਲ•ੀਆਂ ਦੇ ਹਾਸੇ“ ਨੂੰ ਲੋਕ ਅਰਪਣ ਕਰਨ ਸਮੇਂ ਸਾਹਿਤਕਾਰ ਡਾ: ਤਾਰਾ ਸਿੰਘ ਆਲਮ ਨੇ ਕੀਤਾ। ਉਹਨਾਂ ਜਿੱਥੇ ਇਸ ਨਿਵੇਕਲੀ ਕੋਸ਼ਿਸ਼ ਲਈ ਗਾਇਕ ਬੱਲੀ ਬਲਜੀਤ ਦੀ ਗਾਇਕੀ ਨੂੰ ਸਰਾਹਿਆ ਉੱਥੇ ਉੱਘੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਸਾਹਿਤਕ ਰਚਨਾ ਸਿਰਜਣ ਦੀ ਮੁਬਾਰਕਬਾਦ ਪੇਸ਼ ਕੀਤੀ। ਉਹਨਾਂ ਕਿਹਾ ਕਿ ਬੇਸ਼ੱਕ ਸੰਗੀਤ ਰੂਹ ਨੂੰ ਸਕੂਨ ਦੇਣ ਦਾ ਮਾਧਿਅਮ ਹੁੰਦਾ ਹੈ ਪਰ ਅਜੋਕੇ ਗੀਤਾਂ ਰਾਹੀਂ ਸੰਗੀਤ ਦਾ ਸਹਾਰਾ ਲੈ ਕੇ ਇਨਸਾਨੀ ਰਿਸ਼ਤਿਆਂ ਦਾ ਘਾਣ ਵਧੇਰੇ ਕੀਤਾ ਜਾ ਰਿਹਾ ਹੈ। ਉਹਨਾਂ ਸਮੂਹ ਗਾਇਕ ਗੀਤਕਾਰ ਵੀਰਾਂ ਨੂੰ ਅਪੀਲ ਕੀਤੀ ਕਿ ਅਜਿਹਾ ਕੁਝ ਹੀ ਲਿਖੋ ਤੇ ਗਾਓ ਜਿਸ ਕਰਕੇ ਭਵਿੱਖ ਵਿੱਚ ਤੁਹਾਨੂੰ ਆਪਣੇ ਬੱਚਿਆਂ ਅੱਗੇ ਸ਼ਰਮਿੰਦਾ ਨਾ ਹੋਣਾ ਪਵੇ। ਇਸ ਸਮੇਂ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਪ੍ਰੋ: ਜਲੌਰ ਸਿੰਘ ਖੀਵਾ, ਗਾਇਕ ਬਖਤੌਰ ਬਰਾੜ, ਹਰਜਿੰਦਰ ਸਿੰਘ ਅਟਵਾਲ, ਸਰਬਜੀਤ ਸਿੰਘ ਢੱਕ ਵਿਸ਼ੇਸ਼ ਤੌਰ Ḕਤੇ ਹਾਜਰ ਸਨ।

Install Punjabi Akhbar App

Install
×