ਹਰ ਦਰਸ਼ਕ ਦੀਆਂ ਅੱਖਾਂ ਚੋਂ ਨੀਰ ਲਿਆ ਰਿਹੈ ਗੀਤ…….’ਦਿਲ ਪੀੜ ਤੋਂ ਬਚਾ ਕੇ ਨੈਣੀ ਲੁਕਾ ਕੇ ਪਾਣੀ, ਗੁਜਰੀ ਦੇ ਪੋਤਿਆਂ ਦੀ ਸੁਣਿਓ ਜ਼ਰਾ ਕਹਾਣੀ’

NZ PIC 16 Nov-4
ਪੂਰੀ ਦੁਨੀਆ ਦੇ ਵਿਚ ਸਿੱਖ ਇਤਿਹਾਸ ਦੇ ‘ਛੋਟੀਆਂ ਜ਼ਿੰਦਾਂ ਵੱਡੇ ਸਾਕੇ’ ਵਾਲੇ ਇਤਿਹਾਸ ਨੂੰ ਵੱਡੀ ਸਕਰੀਨ ਦੇ ਉਤੇ ਆਧੁਨਿਕ ਫੋਟੋ ਰੀਅਲ ਸਟਿਕ ਐਨੀਮੇਟਿਡ ਤਰੀਕੇ ਦੇ ਨਾਲ ਵਿਖਾ ਕੇ ਜਿੱਥੇ ਦਰਸ਼ਕ ਸਿੱਖ ਇਤਿਹਾਸ ਦਾ ਇਕ ਸਬਕ ਪੜ੍ਹ ਰਹੇ ਹਨ ਉਤੇ ਇਸ ਫਿਲਮ ਦਾ ਟਾਈਟਲ ਗੀਤ ਗਾਉਣ ਵਾਲੇ ਗਾਇਕ ਸੁਖਵਿੰਦਰ ਸਿੰਘ ਦੀ ਆਵਾਜ਼ ਅਤੇ ਗੀਤ ਦੇ ਲੇਖਕ ਸ੍ਰੀ ਮਸਰੂਰ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ। ਗਾਇਕ ਸੁਖਵਿੰਦਰ ਸਿੰਘ ਅਤੇ ਹੈਰੀ ਬਵੇਜਾ ਨੇ ਜਦੋਂ ਗੀਤ ਦੀ ਰਿਕਾਰਡਿੰਗ ਕੀਤੀ ਸੀ ਤਾਂ ਦੋਹਾਂ ਨੇ ਸਿਰ ਉਤੇ ਕੇਸਕੀ ਪਟਕੇ ਬੰਨ੍ਹੇ ਸਨ ਅਤੇ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉਨ੍ਹਾਂ ਨੇ ਕਿੰਨੀ ਭਾਵਨਾ ਦੇ ਨਾਲ ਉਦੋਂ ਕੰਮ ਕੀਤਾ ਹੋਵੇਗਾ। ਟਾਈਟਲ ਗੀਤ ਦੇ ਬੋਲ ਇਸ ਤਰ੍ਹਾਂ ਹਨ:-

ਦਿਲ ਪੀੜ ਤੋਂ ਬਚਾ ਕੇ, ਨੈਣੀ ਲੁਕਾ ਕੇ ਪਾਣੀ
ਗੁਜਰੀ ਦੇ ਪੋਤਿਆਂ ਦੀ, ਸੁਣਿਓ ਜ਼ਰਾ ਕਹਾਣੀ£
ਜ਼ੁਲਮੀ ਹਨੇਰਿਆਂ ਤੋਂ ਸਾਨੂੰ ਬਚਾਉਣ ਆਏ
ਚਾਨਣ ਲੁਟਾਉਣ ਆਏ, ਚਾਨਣ ਦੇ ਚਾਰ ਸਾਏ…….
ਇਹ ਚਾਰ ਸਾਹਿਬਜ਼ਾਦੇ, ਇਹ ਚਾਰ ਸਾਹਿਬਜ਼ਾਦੇ…….
ਚਾਰਾਂ ਦੀ ਸਾਂਝ ਗੂੰਜੀ, ਚਾਰਾਂ ਦੀ ਇਹ ਕਹਾਣੀ
ਚਾਰੀਂ ਯੁੱਗੀ ਨਾ ਹੋਇਆ, ਚਾਰਾਂ ਦਾ ਕੋਈ ਸਾਨੀ
ਸਿੱਖ ਸਿਦਕ ਨੂੰ ਚਾਰਾਂ ਨੇ ਚਾਰ ਚੰਨ ਲਾਏ
ਮਸਰੂਰ ਹੋ ਕੇ ਮਹਿਮਾ ਸਾਰਾ ਜਹਾਂ ਗਾਏ
ਇਹ ਚਾਰ ਸਾਹਿਬਜ਼ਾਦੇ ਇਹ ਚਾਰ ਸਾਹਿਬਜ਼ਾਦੇ….
ਇਸ ਤੋਂ ਇਲਾਵਾ ਜਸਪਿੰਦਰ ਨਰੂਲਾ ਵੱਲੋਂ ਗਾਇਆ ਗੀਤ ‘ਵੇਲਾ ਆ ਗਿਆ ਹੈ ਦਾਦੀਏ ਜੁਦਾਈ ਦਾ ਅਸਾਂ ਅੱਜ ਮੁੜ ਕੇ ਆਉਣਾ ਨੀ, ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ, ੇਤਰੀ ਅੱਖੀਆਂ ਨੂੰ ਅਸੀਂ ਰੁਲਾਣਾ ਨਹੀਂ’ ਵੀ ਸਾਰੇ ਦਰਸ਼ਕਾਂ ਦੀਆਂ ਅੱਖਾਂ ਦੇ ਵਿਚੋਂ ਹੰਝੂ ਵਹਾ ਰਿਹਾ ਹੈ। ਅਮਰਿੰਦਰ ਗਿੱਲ ਵੱਲੋਂ ਗਾਇਆ ਗੀਤ ‘ਮਿੱਤਰ ਪਿਆਰੇ ਨੂੰ’ ਜੈਦੇਵ ਕੁਮਾਰ, ਅਰਵਿੰਦਰ ਸਿੰਘ, ਅਸਾ ਸਿੰਘ, ਸ਼ਿਪਾਰਾ ਗੋਇਲ ਅਤੇ ਅਸੀਸ ਕੌਰ ਵੱਲੋਂ ਗਾਇਆ ਗੀਤ ‘ਸਤਿਗੁਰ ਨਾਨਕ ਪ੍ਰਗਟਿਆ’, ਓਮ ਪੁਰੀ ਵੱਲੋਂ ‘ਸੋਚਤੇ ਹੂਏ ਗੁਰੂ’ ਵੀ ਕਿਸੇ ਪੱਖੋਂ ਘੱਟ ਨਹੀਂ। ਸਾਰੇ ਸੰਗੀਤ ਨੂੰ ਪੂਰੀ ਦੁਨੀਆ ਦੇ ਵਿਚ ਸਲਾਹਿਆ ਜਾ ਰਿਹਾ ਹੈ।

Install Punjabi Akhbar App

Install
×