‘ਕਿਲ ਦਾ ਪੀ. ਐਮ.’ – ਪ੍ਰਧਾਨ ਮੰਤਰੀ ਦੀ ਹੱਤਿਆ ਕਰਨ ਬਾਰੇ ਬਣਾਇਆ ਗੀਤ

NZ PIC 26 Aug-1
ਨਿਊਜ਼ੀਲੈਂਡ ਦੇ ਵਿਚ ਇਨ੍ਹੀਂ ਦਿਨੀਂ ਆਮ ਚੋਣਾਂ ਦਾ ਮਾਹੌਲ ਹੈ, ਹਰ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਵੱਖ-ਵੱਖ ਤਰੀਕੇ ਲੱਭ ਰਹੀ ਹੈ, ਪਰ ਇਥੇ ਦੀ ਇਕ ‘ਹਿੱਪ-ਹੌਪ’ ਨਾਂਅ ਦੀ ਸੰਗੀਤ ਮੰਡਲੀ  ਨੇ ਪ੍ਰਧਾਨ ਮੰਤਰੀ ਨੂੰ ਮਾਰਨ ਦਾ ਹੋਕਾ ਦੇਣ ਵਾਲਾ ਗੀਤ ਹੀ ਬਣਾ ਦਿੱਤਾ ਹੈ। ਇਸ ਗੀਤ ਦੇ ਵਿਚ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਨੂੰ ਹਰਾਉਣ ਬਾਰੇ ਸੁਨੇਹਾ ਦਿੱਤਾ ਗਿਆ ਹੈ। ਇਥੇ ਹੀ ਬੱਸ ਨਹੀਂ ਪ੍ਰਧਾਨ ਮੰਤਰੀ ਦੀ ਲੜਕੀ ਦੀ ਸ਼ਾਨ ਦੇ ਖਿਲਾਫ ਵੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਇਹ ਗੀਤ ਪਿਛਲੀ ਰਾਤ ਹੀ ਫੇਸ ਬੁੱਕ ਉਤੇ ਪਾਇਆ ਗਿਆ ਸੀ ਜੋ ਕਿ 5000 ਤੋਂ ਜਿਆਦਾ ਵਾਰ ਸੁਣ ਹੋ ਚੁੱਕਾ ਹੈ। ਪੁਲਿਸ ਇਸ ਕੇਸ ਦੇ ਸਬੰਧ ਵਿਚ ਆਪਣੀ ਜਾਂਚ-ਪੜ੍ਹਤਾਲ ਸ਼ੁਰੂ ਕਰ ਚੁੱਕੀ ਹੈ। ਪਰ ਅਜੇ ਕਿਸੇ ਨੇ ਰਸਮੀ ਸ਼ਿਕਾਇਤ ਨਹੀਂ ਕੀਤੀ ਹੈ।  ਗੀਤ ਦੇ ਬੋਲ ਹਨ ਕਿ ‘ਮੈਂ ਪ੍ਰਧਾਨ ਮੰਤਰੀ ਨੂੰ ਮਾਰਨ ਜਾ ਰਿਹਾਂ ਹਾਂ ਕਿਉਂਕਿ ਅਸੀਂ ਸਾਰੇ ਹੇਠਲੇ ਸਤਹ ‘ਤੇ ਰਹਿ ਕੇ ਮੁਸੀਬਤਾਂ ਝੱਲ ਰਹੇ ਹਾਂ ਪਰ ਇਹ……………ਕੁਝ ਨਹੀਂ ਕਰ ਰਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਇਸ ਗਾਣੇ ਦੀ ਕੋਈ ਅਹਮੀਅਤ ਨਹੀਂ ਹੈ। ਪਰ ਲੇਬਰ ਲੀਡਰ ਨੇ ਕਿਹਾ ਕਿ ਉਹ ਇਸ ਗਾਣੇ ਨੂੰ ਨਜ਼ਰ ਅੰਦਾਜ਼ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਕਿਸੀ ਨੂੰ ਹੱਕ ਨਹੀਂ ਕਿ ਕਾਨੂੰਨ ਅਤੇ ਵਿਵਸਥਾ ਨਾਲ ਇਸ ਤਰ੍ਹਾਂ ਘਟੀਆ ਵਿਵਹਾਰ ਕੀਤਾ ਜਾਵੇ। ਕਈ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਦੇ ਪਰਿਵਾਰ ਨੂੰ ਇਸ ਸਬੰਧੀ ਫਿਲਮ ਅਤੇ ਲਿਟਰੇਚਰ ਕਲਾਸੀਫਿਕੇਸ਼ਨ ਕੋਲ ਸ਼ਿਕਾਇਤ ਦਰਜ ਕਰਨੀ ਚਾਹੀਦੀ ਹੈ।

Welcome to Punjabi Akhbar

Install Punjabi Akhbar
×