ਮਾਂ ਦੇ ਕਤਲ ਦੇ ਦੋਸ਼ ਅਧੀਨ, ਪੁੱਤਰ ਗ੍ਰਿਫ਼ਤਾਰ

ਗੋਲਡ ਕੋਸਟ ਦੇ ਐਲੇਨੋਰਾ ਵਿਖੇ ਇੱਕ ਬਹੁਤ ਹੀ ਨੇਕ ਦਿਲ 61 ਸਾਲਾਂ ਦੀ ਮਾਂ -ਵੈਂਡੀ ਸਟੀਲਮੈਨ ਦੇ ਕਤਲ ਦੇ ਦੋਸ਼ਾਂ ਤਹਿਤ ਉਸਦੇ ਆਪਣੇ ਹੀ ਪੁੱਤਰ ਨੂੰ ਕੁਈਨਜ਼ਲੈਂਡ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਨਵਰੀ 24 ਨੂੰ ਵੈਂਡੀ ਦੇ ਲਾਪਤਾ ਹੋਣ ਦੀ ਖ਼ਬਰ ਪੁਲਿਸ ਨੂੰ ਮਿਲੀ ਸੀ ਅਤੇ ਇਸਤੋਂ ਬਾਅਦ ਪੁਲਿਸ ਪੜਤਾਲ ਵਿੱਚ ਲੱਗ ਗਈ ਸੀ। ਪੁਲਿਸ ਨੂੰ ਘਰ ਦੀ ਤਲਾਸ਼ੀ ਦੌਰਾਨ ਖ਼ੂਨ ਦੇ ਧੱਬੇ ਆਦਿ ਵੀ ਮਿਲੇ ਸਨ। ਅਤੇ ਇਸਤੋਂ 2 ਦਿਨਾਂ ਬਾਅਦ, ਜਨਵਰੀ 26 ਨੂੰ ਪੁਲਿਸ ਨੇ ਵੈਂਡੀ ਦੀ ਮ੍ਰਿਤਕ ਦੇਹ ਨੂੰ ਨੀਲੇ ਰੰਗ ਦੀ ਇੱਕ ਹੌਂਡਾ ਜੈਜ਼ ਕਾਰ ਵਿੱਚੋਂ ਬਰਾਮਦ ਕਰ ਲਿਆ ਸੀ।
ਕਤਲ ਦੇ ਜੁਰਮ ਤਹਿਤ ਵੈਂਡੀ ਦੇ ਪੁੱਤਰ 30 ਸਾਲਾਂ ਦੇ ਸਲੇਡ ਮਰਡੋਕ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਦਾਲਤ ਨੇ ਉਸਦੀ ਜ਼ਮਾਨਤ ਨਾ-ਮਨਜ਼ੂਰ ਕਰ ਦਿੱਤੀ ਹੈ।
ਮਰਡੋਕ ਉਪਰ ਕਤਲ ਦੇ ਨਾਲ ਨਾਲ ਅਪਹਰਣ, ਜਾਨ ਲੇਵਾ ਹਮਲੇ ਆਦਿ ਵਰਗੇ ਬਹੁਤ ਹੀ ਸੰਗੀਨ ਮੁਕੱਦਮੇ ਅਤੇ ਧਾਰਵਾਂ ਦਾਇਰ ਕੀਤੀਆਂ ਗਈਆਂ ਹਨ।