ਵਿਕਟੋਰੀਆ ਦੇ ਕੁੱਝ ਕੁਆਰਨਟੀਨ ਹੋਟਲਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਨਹੀਂ ਪਰ ਲਗਾਏ ਵੀ ਜਾ ਸਕਦੇ ਹਨ -ਲਿਜ਼ਾ ਨੇਵਿਲ

(ਦ ਏਜ ਮੁਤਾਬਿਕ) ਵਿਕਟੋਰੀਆ ਰਾਜ ਦੇ ਆਪਾਤਕਾਲੀਨ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਲਿਜ਼ਾ ਨੇਵਿਲ ਨੇ ਕਿਹਾ ਹੈ ਕਿ ਇਹ ਸੱਚ ਹੈ ਕਿ ਰਾਜ ਅੰਦਰ ਜਿਹੜੇ ਹੋਟਲ ਕੁਆਰਨਟੀਨ ਲਈ ਵਰਤੇ ਜਾ ਰਹੇ ਹਨ ਉਨ੍ਹਾਂ ਵਿੱਚੋਂ ਕੁੱਝ ਕੁ ਅੰਦਰ ਸੀ.ਸੀ.ਟੀ.ਵੀ. ਕੈਮਰੇ ਨਹੀਂ ਹਨ ਪਰੰਤੂ ਜੇਕਰ ਸਿਹਤ ਅਧਿਕਾਰੀ ਇਸ ਬਾਰੇ ਵਿੱਚ ਕੋਈ ਮੰਗ ਆਦਿ ਕਰਦੇ ਹਨ ਤਾਂ ਹੋਟਲਾਂ ਦੀ ਹਰ ਮੰਜ਼ਿਲ ਉਪਰ ਲਗਵਾਏ ਵੀ ਜਾ ਸਕਦੇ ਹਨ। ਪਾਰਕ ਰਾਇਲ ਹੋਟਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਹੋਟਲ ਅੰਦਰ ਤਾਂ ਹਰ ਕੋਨੇ ਅਤੇ ਹਰ ਇੱਕ ਮੰਜ਼ਿਲ ਉਪਰ ਕੈਮਰੇ ਲਗਾਏ ਹੋਏ ਹਨ ਪਰੰਤੂ ਸਾਰੇ ਹੋਟਲਾਂ ਅੰਦਰ ਇਹ ਸੁਵਿਧਾ ਨਹੀਂ ਹੈ ਅਤੇ ਇਸ ਬਾਬਤ ਹੁਣ ਸਿਹਤ ਅਧਿਕਾਰੀਆਂ ਦੀਆਂ ਟੀਮਾਂ ਕੋਲੋਂ ਰਾਇ ਵੀ ਮੰਗੀ ਜਾ ਰਹੀ ਹੈ ਅਤੇ ਜੇਕਰ ਉਹ ਕਹਿੰਦੇ ਹਨ ਕਿ ਉਕਤ ਹੋਟਲਾਂ ਅੰਦਰ ਅਜਿਹੀਆਂ ਸੁਵਿਧਾਵਾਂ ਦੀ ਜ਼ਰੂਰਤ ਹੈ ਤਾਂ ਫੇਰ ਸਰਕਾਰ ਦੁਆਰਾ ਇਸ ਕੰਮ ਨੂੰ ਫੌਰਨ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਦੂਜੇ ਪਾਸੇ ਜੇਕਰ ਅਜਿਹੀਆਂ ਸੁਵਿਧਾਵਾਂ ਦੀ ਮਦਦ ਨਾਲ ਕੋਵਿਡ-19 ਦੇ ਸੰਪਰਕਾਂ ਨੂੰ ਖੰਘਾਲਣ ਦੀ ਗੱਲ ਕੀਤੀ ਜਾਵੇ ਤਾਂ ਗ੍ਰੈਂਡ ਹਯਾਤ ਹੋਟਲ ਅੰਦਰ ਇੱਕ 26 ਸਾਲਾਂ ਦੇ ਵਿਅਕਤੀ (ਰੈਜ਼ਿਡੈਂਸ਼ਿਅਲ ਸਪੋਰਟ ਅਧਿਕਾਰੀ) ਨੂੰ ਹੋਏ ਕਰੋਨਾ ਕਾਰਨ, ਸਿਹਤ ਅਧਿਕਾਰੀਆਂ ਵੱਲੋਂ ਉਸ ਦੇ ਸੰਪਰਕਾਂ ਆਦਿ ਦੀ ਜਾਂਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਹੀ ਕੀਤੀ ਜਾ ਰਹੀ ਸੀ ਪਰੰਤੂ ਉਸ ਵਿੱਚ ਕੋਈ ਵੀ ਸਫਲਤਾ ਹੱਥ ਨਹੀਂ ਲੱਗੀ ਹੈ ਅਤੇ ਇਸ ਵਾਸਤੇ ਅਜਿਹੀਆਂ ਸੁਵਿਧਾਵਾਂ ਦਾ ਇਸਤੇਮਾਲ ਕਿੰਨਾ ਕੁ ਫਾਇਦੇਮੰਦ ਹੋ ਸਕਦਾ ਹੈ -ਇਹੋ ਵਾਚਣ ਅਤੇ ਪਰਖਣ ਦੀ ਜ਼ਰੂਰਤ ਹੈ।

Install Punjabi Akhbar App

Install
×