ਸ. ਸੁਰਜੀਤ ਸਿੰਘ ਰੱਖੜਾ ਕੈਬਨਿਟ ਮੰਤਰੀ ਸੈਨੀਟੇਸ਼ਨ, ਵਾਟਰ ਸਪਲਾਈ ਅਤੇ ਹਾਇਰ ਐਜੂਕੇਸ਼ਨ ਪੰਜਾਬ) ਦੇ ਨਿੱਜੀ ਸਹਾਇਕ (ਪੀ.ਏ.) ਸ੍ਰੀ ਸੋਹਨ ਲਾਲ ਸ਼ਰਮਾ ਜੋ ਕਿ ਨਿਊਜ਼ੀਲੈਂਡ ਦੇ ਦੌਰੇ ‘ਤੇ ਹਨ ਨੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨਾਲ ਮੁਲਾਕਾਤ ਕੀਤੀ। ਇਸ ਮਿਲਣੀ ਦੌਰਾਨ ਦੋਹਾਂ ਨੇ ਆਪਣੇ-ਆਪਣੇ ਦੇਸ਼ ਦੇ ਸਰਕਾਰੀ ਵਿਭਾਗਾਂ ਦੀ ਕੰਮ ਕਰਨ ਦੀ ਪ੍ਰਣਾਲੀ ਬਾਰੇ ਜਾਣਕਾਰੀ ਇਕ ਦੂਜੇ ਨਾਲ ਸਾਂਝੀ ਕੀਤੀ। ਪੰਜਾਬ ਦੇ ਸਿਆਸੀ ਹਲਾਤਾਂ ਅਤੇ ਪ੍ਰਵਾਸੀਆਂ ਦੇ ਮਾਮਲੇ ਉਤੇ ਵੀ ਵਿਚਾਰ ਕੀਤੀ ਗਈ। ਇਸ ਮਿਲਣੀ ਦੌਰਾਨ ਉਨ੍ਹਾਂ ਦੇ ਨਾਲ ਨਿਊਜ਼ੀਲੈਂਡ ਅਕਾਲੀ ਦਲ ਦੇ ਪ੍ਰਧਾਨ ਜਗਜੀਤ ਸਿੰਘ ਬੌਬੀ ਬਰਾੜ, ਯੂਥ ਵਿੰਗ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਤੇ ਦਾਰਾ ਸਿੰਘ ਹਾਜ਼ਿਰ ਸਨ।
ਆਪਣੇ ਇਸੇ ਦੌਰੇ ਦੌਰਾਨ ਉਨ੍ਹਾਂ ਦਸਤਾਰ ਦੀ ਸ਼ਾਨ ਵਧਾਉਣ ਵਾਲੇ ਨਿਊਜ਼ੀਲੈਂਡ ਦੇ 22 ਸਾਲਾ ਹਰਮਨਪ੍ਰੀਤ ਸਿੰਘ ਦੇ ਨਾਲ ਵੀ ਮਿਲਣੀ ਕੀਤੀ ਅਤੇ ਇਸ ਸ਼ੁੱਭ ਕਾਰਜ ਦੇ ਲਈ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਦਲਜੀਤ ਸਿੰਘ ਅਤੇ ਤੀਰਥ ਸਿੰਘ ਅਟਵਾਲ ਵੀ ਹਾਜ਼ਿਰ ਸਨ।