ਉਘੇ ਸਮਾਜ ਸੇਵੀ ਬਿੰਦਰ ਮਨੀਲਾ ਦੀ ਅਕਾਲੀ ਦਲ਼ ਵੱਲੋਂ ਟ੍ਰਾਂਸਪੋਰਟ ਵਿੰਗ ਦਾ ਸਕੱਤਰ ਜਨਰਲ ਚੁਣੇ ਜਾਣ ਦਾ ਆਸਟ੍ਰੇਲੀਆ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਸਵਾਗਤ

ਬੀਤੇ ਦਿਨੀਂ ਜਗਰਾਉਂ ਦੇ ਪਿੰਡ ਸੰਗਤਪੁਰਾ ਦੇ ਪ੍ਰਧਾਨ ਗੁਰਬਿੰਦਰ ਸਿੰਘ ਨੂੰ ਅਕਾਲੀ ਦਲ਼ ਵੱਲੋਂ ਟ੍ਰਾਂਸਪੋਰਟ ਵਿੰਗ ਦਾਸਕੱਤਰ ਜਨਰਲ ਚੁਣੇ ਜਾਣ ਤੇ ਆਸਟ੍ਰੇਲੀਆ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਹਰ ਤਰਫੋਂ ਇਸ ਨਵ-ਨਿਯੁੱਕਤੀ ਦਾ ਸਵਾਗਤ ਕੀਤਾ ਜਾ ਰਿਹਾ ਹੈ। ਸਮੁੱਚੇ ਆਸਟ੍ਰੇਲੀਆ ਵਿਚੋਂ ਜਰਨੈਲ ਰਾਮਾ, ਸਤਵੀਰ ਸਿੰਘ, ਹਰਜੀਤ ਸਿੱਧੂ, ਲਵੀ ਮਨੀਲਾ, ਜਿੰਮੀ ਜੰਡੀ, ਜਸਵਿੰਦਰ ਸਿੱਧੂ, ਨੀਟੂ ਰਸੂਲਪੁਰ, ਮੋਠੀ ਢੋਲਣ, ਸੁੱਖਾ ਬਾਦਿਨੀ, ਹਰਪ੍ਰੀਤ ਸਿੰਘ, ਸੁੰਨੀ ਗਰੇਵਾਲ, ਅਰਸ਼ਦੀਪ ਸਿੰਘ, ਵਿਪਨਦੀਪ ਲੱਕੀ, ਦਵਿੰਦਰ ਸਿੰਘ, ਅਮਰਜੀਤ ਤੁਗਲ ਅਤੇ ਹੋਰ ਬਹੁਤ ਸਾਰੇ ਸੱਜਣਾਂ-ਮਿੱਤਰਾਂ ਨੇ ਅਕਾਲੀ ਦਲ਼ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਅਜਿਹੀਆਂ ਨਿਯੁੱਕਤੀਆਂ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਪੂਰਾ ਟ੍ਰਾਂਸਪੋਰਟ ਵਿੰਗ ਹੀ ਹੋਰਨਾਂ ਵਾਂਗ, ਅਕਾਲੀ ਦਲ਼ ਬਾਦਲ ਦੇ ਨਾਲ ਹੈ ਅਤੇ ਆਉਣ ਵਾਲੀਆਂ ਮੁਹਿੰਮਾਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਹਰ ਸੰਭਵ ਕੋਸ਼ਿਸ਼ ਕਰੇਗਾ ਜਿਸ ਨਾਲ ਕਿ ਪੰਜਾਬ ਦੀ ਸੱਤਾ ਮੁੜ ਤੋਂ ਅਕਾਲੀ ਦਲ਼ ਦੇ ਹੱਥਾਂ ਵਿੱਚ ਆ ਜਾਵੇ ਅਤੇ ਲੋਕਾਂ ਨੂੰ ਮੌਜੂਦਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਤੋਂ ਛੁੱਟਕਾਰਾ ਮਿਲੇ।
ਬਿੰਦਰ ਮਨੀਲਾ ਨੇ ਵੀ ਆਪਣੀ ਇਸ ਨਿਯੁੱਕਤੀ ਉਪਰ ਅਕਾਲੀ ਦਲ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਤਰਫੋਂ -ਤਨ, ਮਨ ਅਤੇ ਧੰਨ, ਨਾਲ ਅਕਾਲੀ ਦਲ਼ ਦੀ ਸੇਵਾ ਵਿੱਚ ਮੌਜੂਦ ਰਹਿਣਗੇ ਅਤੇ ਲੋਕਾਂ ਨੂੰ ਜਾਗਰੂ ਕਰਕੇ ਮੌਜੂਦਾ ਸਰਕਾਰ ਦੀਆਂ ਗਲਤੀ ਨੀਤੀਆਂ ਦੇ ਖ਼ਿਲਾਫ਼ ਲਾਮਬੱਧ ਕਰਨਗੇ।

Install Punjabi Akhbar App

Install
×