ਬਾਰ ਐਸੋਸੀਏਸ਼ਨ ਬਾਬਾ ਬਕਾਲਾ ਸਾਹਿਬ ਵੱਲੋ;ਕਰੀਬ ਤਿੰਨ ਸਾਲ ਪਹਿਲਾ ਮਰ ਚੁੱਕੇ ਅਤੇ ਵਿਦੇਸ਼ ਜਾ ਚੁੱਕੇ ਵਕੀਲਾ ਦੇ ਨਾਮ ਤੇ ਵੀ ਚੈਂਬਰ ਅਲਾਟਮੈਟ ਕਰਨ ਦੇ ਦੋਸ਼

ਮੀਟ ,ਸ਼ਰਾਬ ਦਾ ਖੁੱਲਾ ਦੋਰ ਚੱਲਦਾ ਹੈ ਫਰਜੀ ਬਣਾਏ ਬਾਰ ਐਸੋਸੀਏਸਨ ਬਾਬਾ ਬਕਾਲਾ ਸਾਹਿਬ ਦੇ ਦਫਤਰ ਵਿੱਚ

(ਉੱਘੇ ਸਮਾਜ ਸੇਵੀ ਅਤੇ ਵਕੀਲ ਲੱਖਾ ਸਿੰਘ ਆਜਾਦ)

ਰਈਆ -ਬਾਬਾ ਬਕਾਲਾ ਸਾਹਿਬ ਵਿੱਚ ਉੱਘੇ ਸਮਾਜ ਸੇਵੀ ਅਤੇ ਵਕੀਲ ਲੱਖਾ ਸਿੰਘ ਆਜਾਦ ਨੇ ਇੱਕ ਪ੍ਰੈਸ ਕਾਨਫਰੰਸ ਦੌਰਨ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ , ਸੈਕ੍ਰਟਰੀ  ਅਤੇ ਕੁਝ ਹੋਰ ਵਕੀਲਾ ਖਿਲ਼ਾਫ ਗੰਭੀਰ ਦੋਸ਼ ਲਗਾਏ ਅਤੇ ਸਾਰੇ ਮਾਮਲੇ ਦੀ ਨਿਆਇਕ ਜਾਚ ਦੀ ਮੰਗ ਕੀਤੀ ਹੈ । ਪ੍ਰੈਸ ਕਾਨਫਰੰਸ ਦੌਰਾਨ ਵਕੀਲ ਲੱਖਾ ਸਿੰਘ ਆਜਾਦ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਦੇ ਪ੍ਰਧਾਨ ਸੈਕਟਰੀ ਅਤੇ ਕੁਝ ਹੋਰ ਉੱਚ ਜਾਤੀ ਦੇ ਵਕੀਲਾ ਉੱਪਰ ਦੋਸ਼ ਲਗਾਏ ਹਨ ਕਿ ਉਨ੍ਹਾ ਨੇ ਮਰ ਚੁੱਕੇ , ਵਿਦੇਸ਼ ਗਏ ਅਤੇ ਰੈਗੂਲਰ ਵਕਾਲਤ ਨਾ ਕਰਨ ਵਾਲੇ ਵਕੀਲਾ ਦੇ ਜਾਅਲੀ ਮਤੇ ਪਾ ਕੇ ਉਨ੍ਹਾ ਨੂੰ ਚੈਬਰ ਅਲਾਟ ਕੀਤੇ ਹਨ ਅਤੇ ਮੈਨੂੰ ਜਾਤੀ ਵਿਤਕਰੇ ਕਾਰਨ ਚੈਬਰ ਅਲਾਟ ਨਾ ਕਰਕੇ ਨਜਾਇਜ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।ਉਨਾ ਕਿਹਾ ਕਿ ਬਾਬਾ ਬਕਾਲਾ ਸਾਹਿਬ ਵਿੱਚ ਨਵੀ ਬਣੀ ਕੋਰਟ ਕੰਪਲੈਕਸ ਦੀ ਡਿਲਡਿੰਗ ਵਿੱਚ ਸਰਕਾਰ ਨੇ ਵਕੀਲਾ ਨੂੰ ਆਪਣੇ ਚੈਬਰ ਬਣਾਉਣ ਲਈ ਫਰੀ ਵਿੱਚ ਜਗਾ ਦਿੱਤੀ ਹੈ । ਜਿਸ ਦਾ ਬਕਾਇਦਾ ਬਿਲਡਿਗ ਕਮੇਟੀ ਪੰਜਾਬ ਅਤੇ ਹਰਿਆਣਾ ਚੰਡੀਗੜ ਨੇ ਇੱਕ ਨਕਸ਼ਾ ਪਾਸ ਕੀਤਾ ਹੈ ਜਿਸ ਮੁਤਾਬਿਕ ਵਕੀਲਾ ਦੇ ਚੈਬਰ ਬਣਾਏ ਗਏ ਸਨ ।ਪਰ ਬਾਅਦ ਵਿੱਚ ਮਾਜੂਦਾ ਵਕੀਲ਼ ਮਨਪ੍ਰੀਤ ਸਿੰਘ ਚਾਹਲ ਪ੍ਰਧਾਨ ਅਤੇ ਵਕੀਲ਼ ਰਣਜੀਤ ਸਿੰਘ ਸੈਕਟਰੀ ਨੇ ਕੁਝ ਹੋਰ ਵਕੀਲਾ ਨਾਲ ਮਿਲੀਭੁਗਤ ਕਰਕੇ ਬਿਲਡਿੰਗ ਕਮੇਟੀ ਦੇ ਪਾਸ ਨਕਸ਼ੇ ਨੂੰ ਰੱਦ ਕਰਕੇ ਲਿਫਟ ਦੀ ਜਗਾ ਅਤੇ ਹੋਰ ਖਾਲੀ ਜਗਾ ਵਿੱਚ ਚੈਬਰ ਬਣਾ ਕੇ ਪ੍ਰਤੀ ਚੈਬਰ 4; ਲੱਖ ਰੁਪੈ ਵਿੱਚ ਵੇਚ ਦਿੱਤਾ ਹੈ ।ਇਸ ਤੋ ਇਲਾਵਾ ਵਕੀਲਾ ਦੇ ਚੈਬਰ ਫੋਟੋ ਸਟੇਟ ਅਤੇ ਚਾਹ ਸਟਾਲ ਨੂੰ ਕਿਰਾਏ ਤੇ ਦੇ ਦਿੱਤਾ ਹੈ । ਉਨ੍ਹਾ ਨੇ ਬਾਰ ਐਸੋਸੀਏਸ਼ਨ ਤੇ ਦੋਸ਼ ਲਗਾਉਦੇ ਕਿਹਾ ਕਿ ਵਕੀਲ਼ ਨਵਤੇਜ ਸਿੰਘ ਚਾਹਲ ਜੋ ਕਿ ਕਰੀਬ ਤਿੰਨ ਸਾਲ ਪਹਿਲਾ ਵਿਦੇਸ਼ ਅਮਰੀਕਾ ਜਾ ਚੁੱਕਾ ਹੈ ਅਤੇ ਤਿੰਨ ਸਾਲ ਪਹਿਲਾ ਮਰ ਚੁੱਕੇ ਵਕੀਲ ਦਿਲਬਾਗ ਸਿੰਘ ਬੱਲ ਨੂੰ ਵੀ ਚੈਬਰ ਅਲਾਟ ਕੀਤਾ ਹੋਇਆ ਹੈ । ਇਸ ਤੋ ਇਲਾਵਾ ਵਕੀਲ ਵੀ ਕੇ ਸਿੰਘ ਮਲਹੋਤਰਾ ਨੂੰ ਉਸ ਦੇ ਅੰਮ੍ਰਿਤਸਰ ਪ੍ਰੈਕਟਿਸ ਕਰਦੇ ਲੜਕੇ ਸਰਤਾਜ ਮਲਹੋਤਰਾ ਅਤੇ ਘਰ ਬੈਠੀ ਨੂੰਹ ਰਜਨੀ ਵੋਹਰਾ , ਸੰਜੀਵ ਰਾਣਾ ,ਬਲਵਿੰਦਰ ਸਿੰਘ ਗਿੱਲ, ਬਲਜੀਤ ਸਿੰਘ , ਸੁਰਿੰਦਰ ਸਿੰਘ ਰੰਧਾਵਾ , ਰਾਜਵਿੰਦਰ ਕੌਰ ,ਗੁਰਮੀਤ ਸਿੰਘ ,ਗੁਰਬਿੰਦਰ ਕੌਰ ਰਵੀ ਰਾਜ ,ਜੁਗਰਾਜ ਬੱਲ , ਸੰਦੀਪ ਸਿੰਘ ,ਸੰਨਪ੍ਰੀਤ ਸਿੰਘ ਵਗੈਰਾ ਦੇ ਬੋਗਸ ਨਾਵਾ ਤੇ ਚੈਬਰ ਅਲਾਟ ਕੀਤੇ ਹਨ ਜੋ ਕਿ ਬਾਬਾ ਬਕਾਲਾ ਕੋਰਟ ਕੰਪਲੈਕਸ ਵਿੱਚ ਰੈਗੂਲਰ ਪ੍ਰੈਕਟਿਸ ਵੀ ਨਹੀ ਕਰਦੇ ।ਅਜਾਦ ਨੇ ਹੋਰ ਦੱਸਿਆ ਕਿ ਪੁਰਾਣੀ ਕੋਰਟ ਕੰਪਲੈਕਸ ਵਿੱਚ ਵਕੀਲ ਸੰਜੇ ਭਾਟੀਆ ਨੋਟਰੀ ਪਬਲਿਕ ਦਾ ਕੰਮ ਕਰਦਾ ਹੈ ਅਤੇ ਵਕੀਲ ਬਲਦੀਸ਼ ਕੁਮਾਰ ਵੀ ਉੱਥੇ ਵਸੀਕਾ ਨਵੀਸ ਦਾ ਕੰਮ ਕਰਦਾ ਹੈ ਪਰ ਨਵੀ ਕੋਰਟ ਕੰਪਲੈਕਸ ਦੀ ਬਿਲਡਿੰਗ ਵਿੱਚ ਇੰਨ੍ਹਾ ਦੇ ਨਾਮ ਤੇ ਵੀ ਚੈਬਰ ਅਲਾਟ ਕੀਤੇ ਗਏ ਹਨ ।ਸ੍ਰੀ ਆਜਾਦ ਨੇ ਕਿਹਾ ਵੀ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਵੱਲੋ ਸਾਲ 2015; ਤੋ ਖੱਜਲ ਖੁਵਾਰ ਕੀਤਾ ਜਾ ਰਿਹਾ ਹੈ । ਕਿਉਕਿ ਮੈ ਇਨ੍ਹਾ ਉੱਚ ਜਾਤੀ ਦੇ ਹੈਕੜਬਾਜ ਵਕੀਲਾ ਦੀ ਜੀਅਹਜੂਰੀ ਨਹੀ ਕਰਦਾ ਅਤੇ ਨਾ ਬਾਰ ਐਸੋਸੀਏਸ਼ਨ ਦੇ ਦਫਤਰ ਵਿੱਚ ਸ਼ਰਾਬ ਅਤੇ ਮੀਟ ਖਾਣ ਸਮੇ ਇੰਨ੍ਹਾ ਨੂੰ ਹਿੱਸਾ ਪੱਤੀ ਦਿੰਦਾ ਹਾ ।ਕਿਉਕਿ ਮੇਰੇ ਬੱਚੇ ਅੰਮ੍ਰਿਤਧਾਰੀ ਹਨ ਅਤੇ ਮੈ ਖੁਦ ਵੀ ਸ਼ਰਾਬ ਅਤੇ ਮੀਟ ਵਗੈਰਾ ਨਹੀ ਖਾਦਾ । ਅਜਾਦ ਨੇ ਬਾਰ ਐਸੋਸੀਏਸਨ ਤੇ ਹੋਰ ਦੋਸ਼ ਲਗਾਇਆ ਨਵੇ ਬਣੇ ਵਕੀਲਾ ਕੋਲੋ ਬਾਰ ਦਾ ਮੈਬਰ ਬਣਨ ਲਈ ਪਹਿਲਾ ਮੀਟ ,ਸ਼ਰਾਬ ਦੀ 10-15 ਹਜਾਰ ਦੀ ਪਾਰਟੀ ਲਈ ਜਾਦੀ ਹੈ ਅਤੇ ਪ੍ਰੈਕਟਿਸ ਨਾ ਕਰਨ ਵਾਲੇ ਵਕੀਲਾ ਨੂੰ ਪੈਸੇ ਲੈ ਕੇ ਪ੍ਰੈਕਟਿਸ ਸਰਟੀਫਿਕੇਟ ਬਾਰ ਵੱਲੋ ਜਾਰੀ ਕੀਤੇ ਜਾਦੇ ਹਨ ।ਲੱਖਾ ਸਿੰਘ ਆਜਾਦ ਵਕੀਲ਼ ਨੇ ਦੱਸਿਆ ਕਿ ਮੈ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਸਹਿਬ ਵੱਲੋ ਕੀਤੇ ਜਾਦੇ ਘਪਲਿਆ , ਗਲਤ ਕੰਮਾ ਅਤੇ ਮੇਰੇ ਨਾਲ ਕੀਤੇ ਜਾ ਰਹੇ ਵਿਤਕਰਿਆ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ , ਮਾਣਯੋਗ ਸ਼ੈਸ਼ਨ ਜੱਜ ਅੰਮ੍ਰਿਤਸਰ , ਮਾਣਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ ਨੂੰ ਮਿੱਤੀ  7-1-2019; ਨੂੰ ਦਰਖਾਸਤਾ ਭੇਜੀਆ ਸਨ ।ਜਿੰਨ੍ਹਾ ਸਬੰਧੀ ਤਹਿਸੀਲਦਾਰ ਬਾਬਾ ਬਕਾਲਾ ਨੇ ਮਾਮਲੇ ਦੀ ਇੰਨਕੁਵਾਰੀ ਕਰਨ ਲਈ ਪ੍ਰਧਾਨ ਅਤੇ ਸੈਕਟਰੀ ਬਾਬਾ ਬਕਾਲਾ ਸਾਹਿਬ ਨੂੰ ਨੋਟਿਸ ਭੇਜ ਕੇ ਬੁਲਾਇਆ ਸੀ ਪਰ ਇੰਂਨ੍ਹਾ ਨੇ ਰਿਕਾਰਡ ਪੇਸ਼ ਕਰਨ ਤੋ ਇੰਨਕਾਰੀ ਕਰ ਦਿੱਤੀ ਅਤੇ ਕਈ ਫਰਜੀ ਵਕੀਲਾ ਦੇ ਜਾਅਲੀ ਵਕਾਲਤਨਾਮੇ ਅਦਾਲਤ ਵਿੱਚ ਲਾਉਣੇ ਸੁਰੂ ਕਰ ਦਿੱਤੇ ਤਾ ਜੋ ਇਹ ਗੱਲ ਸਾਬਿਤ ਹੋ ਸਕੇ ਕਿ ਫਰਜੀ ਵਕੀਲ ਵੀ ਅਦਾਲਤ ਵਿੱਚ ਪ੍ਰੈਕਟਿਸ ਕਰਦੇ ਹਨ। ਜਿਸ ਸਬੰਧੀ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਨੇ ਲਿਖਤੀ ਰਿਪੋਰਟ ਬਣਾ ਕੇ ਐਸ .ਡੀ .ਐਮ ਬਾਬਾ ਬਕਾਲਾ ਸਾਹਿਬ ਰਾਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਭੇਜੀ ਸੀ ।ਆਜਾਦ ਨੇ ਹੋਰ ਕਿਹਾ ਕਿ ਮਾਣਯੋਗ ਪੰਜਾਬ ਹਾਈ ਕੋਰਟ ਨੇ ਸਖਤ ਹਦਾਇਤਾ ਕੀਤੀਆ ਸਨ ਕਿ ਬਾਰ ਐਸੋਸੀਏਸ਼ਨ ਦੇ ਦਫਤਰਾ ਵਿੱਚ ਨਸ਼ੇ (ਸ਼ਰਾਬ ,ਮੀਟ) ਦੀ ਵਰਤੋ ਨਾ ਕੀਤੀ ਜਾਵੇ ।ਜਿਸ ਕਾਰਨ ਅਦਾਲਤ ਦੀ ਨਵੀ ਬਣੀ ਬਿਲਡਿਗ ਵਿੱਚ ਸਰਕਾਰੀ ਨਕਸ਼ੇ ਮੁਤਾਬਿਕ ਬਾਰ ਐਸੋਸੀਏਸ਼ਨ ਦਾ ਦਫਤਰ ਬਣਿਆ ਹੈ ਜੋ ਕਿ ਜੱਜ ਸਹਿਬਾਨਾ ਦੀ ਨਗਰਾਨੀ ਵਿੱਚ ਹੈ । ਪਰ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਸਾਹਿਬ ਦੇ ਵਕੀਲਾ ਨੇ ਆਪਣੀ ਐਸਪ੍ਰੱਸਤੀ ਲਈ ਵਕੀਲਾ ਦੇ ਚੈਬਰਾ ਵਿੱਚ ਬਾਰ ਐਸੋਸੀਏਸ਼ਨ ਦਾ ਦਫਤਰ ਬਣਾ ਲਿਆ ।ਜਿੱਥੇ ਮੀਟ ਸ਼ਰਾਬ ਦਾ ਖੁੱਲਾ ਦੌਰ ਚੱਲਦਾ ਹੈ ।ਲੱਖਾ ਸਿੰਘ ਆਜਾਦ ਨੇ ਚੀਫ ਜਸਟਿਸ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਅਤੇ ਹਰਿਆਣਾ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕੋਲੋ ਮੰਗ ਕੀਤੀ ਹੈ ਕਿ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਦਾ ਕਾਰਵਾਈ ਰਜਿਸਟਰ , ਅਲਾਟਮੈਟ ,ਪ੍ਰਾਪਤ ਫੰਡਾ ਦੀ ਪੜਤਾਲ ਕਰਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ , ਸੈਕਟਰੀ ਅਤੇ ਪ੍ਰੈਕਟਿਸ ਨਾ ਕਰਨ ਵਾਲੇ ਵਕੀਲਾ ਦੇ ਨਾਮ ਤੇ ਫਰਜੀ ਚੈਬਰ ਅਲਾਟਮੈਟ ਕਰਨ ਤੇ ਇੰਨ੍ਹਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇੰਨਾ ਦੋਸ਼ਾਂ ਸਬੰਧੀ ਜਦ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਸਾਹਿਬ ਦੇ ਸੈਕਟਰੀ ਰਣਜੀਤ ਸਿੰਘ ਰਾਣਾ ਨਾਲ ਗੱੱਲਬਾਤ ਕੀਤੀ ਗਈ ਤਾ ਉਨ੍ਹਾਂ ਨੇ ਸਾਰੇ ਦੋਸ਼ਾ ਨੂੰ ਨਕਾਰਿਆ ਅਤੇ ਕਿਹਾ ਕਿ ਜਿੰਨਾ ਵੀ ਵਕੀਲਾਂ ਨੂੰ ਚੈਂਬਰ ਅਲਾਟਮੈਂਟ ਕੀਤੇ; ਹਨ; ਉਹ ਸਾਡੀ ਬਾਰ ਦਾ ਮੈਂਬਰ ਹੈ ।ਲੱਖਾਂ ਸਿੰਘ ਆਜਾਦ ਸਾਡੀ ਬਾਰ ਦਾ ਮੈਂਬਰ ਨਹੀਂ ਹੈ ਇਸ ਲਈ ਇਸ ਨੂੰ ਚੈਂਬਰ ਅਲਾਟਮੈਂਟ ਨਹੀਂ ਕੀਤਾ ਗਿਆ।

Install Punjabi Akhbar App

Install
×