ਇਸੇ ਸਾਲ ਕਤਰ ਵਿੱਚ ਹੋਣ ਵਾਲੇ ਸਾਕਰ ਵਰਲਡ ਕੱਪ-2022 ਲਈ ਕੁਆਲੀਫਾਈ ਹੋਣ ਤੋਂ ਬਾਅਦ, ਆਸਟ੍ਰੇਲੀਆਈ ਸਾਕਰ ਟੀਮ, ਜਦੋਂ ਸਿਡਨੀ ਹਵਾਈ ਅੱਡੇ ਤੇ ਪਹੁੰਚੀ ਤਾਂ ਟੀਮ ਦਾ ਸਵਾਗਤ, ਸਾਕਰ ਦੇ ਚਾਹਵਾਨਾਂ ਵੱਲੋਂ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ।
ਸਿਡਨੀ ਪੁੱਝਣ ਵਾਲਿਆਂ ਵਿੱਚ ਹੋਰਨਾਂ ਖਿਡਾਰੀਆਂ ਤੋਂ ਇਲਾਵਾ ਕਪਤਾਨ ਮੈਟ ਰਿਆਨ, ਪਨੈਲਟੀ ਟੇਕਰ ਐਵਰ ਮਾਬਿਲ ਅਤੇ ਗੋਲਕੀਪਿੰਗ ਕੋਚ ਜੋਹਨ ਕਰਾਅਲੇ ਆਦਿ ਸ਼ਾਮਿਲ ਸਨ।
ਉਥੇ ਮੌਜੂਦ ਟੀਮ ਦੇ ਪ੍ਰਸ਼ੰਸਕਾਂ ਨੇ ਉਚੀ ਉਚੀ ਆਵਾਜ਼ਾਂ ਵਿੱਚ ਟੀਮ ਦੇ ਖਿਡਾਰੀਆਂ ਦੇ ਨਾਮ ਲੈ ਲੈ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸਵਾਗਤ ਕਰਨ ਵਾਲਿਆਂ ਵਿੱਚ ਕੰਗਾਰੂ ਦੀ ਡਰੈਸ ਪਾ ਕੇ ਖੜ੍ਹੇ ਮੈਸਕਟ ਵੀ ਮਜੂਦ ਸਨ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਟੀਮ ਹੁਣ ਅਗਲੇ 5 ਵਰਲਡ ਕੱਪ ਪ੍ਰਤੀਯੋਗਿਤਾਵਾਂ ਲਈ ਕੁਆਲੀਫਾਈ ਹੋ ਚੁਕੀ ਹੈ। ਕਤਰ ਵਿੱਚ ਨਵੰਬਰ ਦੇ ਮਹੀਨੇ ਵਿੱਚ ਹੋਣ ਵਾਲੇ ਵਰਲਡ ਕੱਪ ਤੋਂ ਬਾਅਦ ਇਹ ਟੂਰਨਾਮੈਂਟ ਹੁਣ ਫਰਾਂਸ, ਡੈਨਮਾਰਕ, ਟੂਨੀਸ਼ੀਆ (ਗਰੁੱਪ ਡੀ) ਆਦਿ ਦੇ ਵਿਰੁੱਧ ਖੇਡੇ ਜਾਣੇ ਹਨ।