ਗਿਸਬੋਰਨ ਖੇਤਰ ਨਿਊਜ਼ੀਲੈਂਡ ਬਰਫ ਦੀ ਚਾਦਰ ਨਾਲ ਢਕਿਆ ਗਿਆ-ਆਕਲੈਂਡ ਦੇ ਵਿਚ ਵੀ ਕੜਾਕੇ ਦੀ ਠੰਢ

NZ Pic 10 July-2
ਨਿਊਜ਼ੀਲੈਂਡ ‘ਚ ਇਨੀਂ ਦਿਨੀਂ ਲੋਹੜੇ ਦੀ ਠੰਢ ਪੈ ਰਹੀ ਹੈ। ਆਕਲੈਂਡ ਤੋਂ 485 ਕਿਲੋਮੀਟਰ ਦੂਰ ਵਸੇ ਸ਼ਹਿਰ ਗਿਸਬੋਰਨ ਦੇ ਵਿਚ ਇਨ੍ਹੀਂ ਦਿਨੀਂ ਐਨੀ ਬਰਫ ਪੈ ਰਹੀ ਹੈ ਕਿ ਸਾਰਾ ਇਲਾਕਾ ਚਿੱਟੀ ਚਾਦਰ ਦੇ ਨਾਲ ਢਕਿਆ ਨਜ਼ਰ ਆ ਰਿਹਾ ਹੈ। ਇਥੇ ਦਾ ਤਾਪਮਾਨ 0 ਡਿਗਰੀ ‘ਤੇ ਪਹੁੰਚਣ ਵਾਲਾ ਹੈ ਅਤੇ ਭਾਰੀ ਬਰਫਬਾਰੀ ਪੈ ਰਹੀ ਹੈ। ਇਸਦੇ ਨਾਲ ਹੀ ਆਕਲੈਂਡ ਦੇ ਵਿਚ ਵੀ ਕੋਰੇ ਨੇ ਕਹਿਰ ਢਾਹਿਆ ਹੋਇਆ ਹੈ। ਕਾਰਾਂ ਦੇ ਸ਼ੀਸ਼ਿਆਂ ਉਤੇ ਬਰਫ ਦੀ ਤਹਿ ਜੰਮੀ ਹੋਈ ਹੁੰਦੀ ਹੈ ਸੇਵੇਰੇ ਅਤੇ ਲੋਕ ਪਾਣੀ ਸੁੱਟ ਕੇ ਕਾਰਾਂ ਸਟਾਰਟ ਕਰਦੇ ਹਨ। ਗਿਸਬੋਰਨ ਦੇ ਵਿਚ ਜੋ ਬਰਫਬਾਰੀ ਹੋਈ ਹੈ ਉਹ 51 ਸਾਲਾਂ ਦੇ ਬਾਅਦ ਵੇਖਣ ਨੂੰ ਮਿਲੀ। ਆਕਲੈਂਡ ਦੇ ਵਿਚ ਇਹ ਵੀਕਐਂਡ ਸਭ ਤੋਂ ਠੰਢੇ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਅੱਜ ਆਕਲੈਂਡ ਦਾ ਘੱਟ ਤੋਂ ਘੱਟ ਤਾਪਮਾਨ 3 ਸੈਲਸੀਅਸ ਰਿਹਾ ਜਦ ਕਿ ਕ੍ਰਾਈਸਟਚਰਚ ਦੇ ਵਿਚ ਤਾਪਮਾਨ -4 ਸੈਲਸੀਅਸ ਤੱਕ ਚਲਾ ਗਿਆ। ਕਈ ਇਲਾਕਿਆਂ ਦੇ ਵਿਚ ਬਿਜ਼ਲੀ ਵੀ ਗੁੱਲ ਹੋ ਗਈ ਹੈ ਅਤੇ ਸਟੇਟ ਹਾਈਵੇਅ ਨੰਬਰ 1,2,4,47, 48 ਅਤੇ 49 ਵੀ ਕਈ ਥਾਵਾਂ ਤੋਂ ਬੰਦ ਕੀਤੇ ਗਏ ਹਨ।