ਵਿਕਟੋਰੀਆ ਅੰਦਰ ਸਾਲ ਦਾ ਸਭ ਤੋਂ ਠੰਢਾ ਦਿਨ -ਅੱਜ

(ਦ ਏਜ ਮੁਤਾਬਿਕ) ਵਿਕਟੋਰੀਆ ਅੰਦਰ ਅੱਜ ਭਾਰੀ ਬਾਰਿਸ਼ ਅਤੇ ਕਿਤੇ ਕਿਤੇ ਬਰਫ ਪੈਣ ਦੀਆਂ ਵੀ ਖ਼ਬਰਾਂ ਹਨ ਅਤੇ ਇਸ ਨਾਲ ਮੌਸਮ ਵਿਭਾਗ ਦੇ ਆਂਕੜਿਆਂ ਮੁਤਾਬਿਕ ਅੱਜ ਦੇ ਦਿਨ ਨੂੰ ਸਾਲ ਦਾ ਸਭ ਤੋਂ ਠੰਢਾ ਦਿਨ ਐਲਾਨਿਆ ਜਾ ਰਿਹਾ ਹੈ।
ਬੀਤੇ ਅੱਧੀ ਰਾਤ ਨੂੰ ਮੈਲਬੋਰਨ ਸੀ.ਬੀ.ਡੀ. ਦੇ ਬਾਹਰਵਾਰ, ਓਲੰਪਿਕ ਪਾਰਕ ਖੇਤਰ ਵਿੱਚ 7.4 ਮਿਲੀ ਮੀਟਰ ਵਰਖਾ ਹੋਈ ਅਤੇ ਸਵੇਰ ਨੂੰ ਜਦੋਂ ਲੋਕ ਉਠੇ ਤਾਂ ਭਾਰੀ ਠੰਢ ਸੀ ਅਤਾ ਪਾਰਾ 7 ਡਿਗਰੀ ਤੱਕ ਲੁੜਕ ਗਿਆ ਸੀ।
ਮਾਊਂਟ ਬਲਰ, ਮਾਊਂਟ ਹੋਥੈਮ ਅਤੇ ਨਜ਼ਦੀਕੀ ਖੇਤਰਾਂ ਵਿੱਚ ਬਰਫਬਾਰੀ ਹੋਣ ਦੀਆਂ ਵੀ ਖ਼ਬਰਾਂ ਹਨ।
ਮੌਸਮ ਵਿਭਾਗ ਤੋਂ ਬੁਲਾਰੇ ਇਲਾਨਾ ਚਰਨੀ ਦਾ ਕਹਿਣਾ ਹੈ ਕਿ ਦਿਨ ਦਾ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 13 ਡਿਗਰੀ ਤੱਕ ਹੀ ਰਹੇਗਾ ਅਤੇ ਅੱਜ ਦਾ ਦਿਨ 2021 ਦਾ ਸਭ ਤੋਂ ਠੰਢਾ ਦਿਨ ਹੋ ਰਿਹਾ ਹੈ।
ਉਤਰੀ ਅਤੇ ਪੱਛਮੀ ਦੇ ਨਾਲ ਨਾਲ ਦੱਖਣੀ ਗਿਪਸਲੈਂਡ ਵਿਖੇ ਵੀ ਖਰਾਬ ਮੌਸਮ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।

Install Punjabi Akhbar App

Install
×