ਜਦੋਂ ਸਿਰੇ ਨਾ ਚੜ੍ਹੀ ਲੁੱਟ ਦੀ ਵਾਰਦਾਤ: ਨਿਊਜ਼ੀਲੈਂਡ ‘ਚ ਭਾਰਤੀ ਡੇਅਰੀ ਮਾਲਕ ਨੇ ਲੁਟੇਰੇ ਦੀ ਬੰਦੂਕ ਖੋਹੀ ਤੇ ਲੁਟੇਰਾ ਭਜਾਇਆ

NZ PIC 26 Aug-1Bਇਥੋਂ ਲਗਪਗ ਸਵਾ ਸੌ ਕਿਲੋਮੀਟਰ ਦੂਰ ਹਮਿਲਟਨ ਸ਼ਹਿਰ ਵਿਖੇ ਤਿੰਨ ਕੁ ਮਹੀਨੇ ਡੇਅਰੀ ਸ਼ਾਪ ਲੈ ਕੇ ਆਪਣਾ ਬਿਜਨਸ ਕਰ ਰਹੇ ਇਕ ਭਾਰਤੀ ਰੂਪਨ ਪਟੇਲ ਨੂੰ ਇਕ ਲੁਟੇਰੇ ਨੇ ਬੀਤੇ ਦਿਨੀਂ ਬੰਦੂਕ ਦੀ ਨੋਕ ਉਤੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਉਹ ਵਾਰਦਾਤ ਸਿਰੇ ਨਾ ਚੜ੍ਹ ਸਕੀ। ਅੱਜ ਜਾਰੀ ਸੀ.ਸੀ.ਟੀ.ਵੀ. ਦੇ ਵਿਚ ਪਤਾ ਲੱਗਾ ਕਿ ਲੁਟੇਰੇ ਨੇ ਬੰਦੂਕ ਦੀ ਨੋਕ ਉਤੇ ਦੁਕਾਨ ਮਾਲਕ ਨੂੰ ਸਾਰੀ ਨਗਦੀ ਇਕ ਸ਼ਾਪਿੰਗ ਬੈਗ ਵਿਚ ਪਾਉਣ ਵਾਸਤੇ ਕਿਹਾ। ਦੁਕਾਨ ਮਾਲਕ ਰੂਪਨ ਪਟੇਲ ਕੈਸ਼ ਰਜਿਸਟਰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਲੁਟੇਰੇ ਨੇ ਕਾਊਂਟਰ ਦੇ ਉਪਰੋਂ ਟੱਪ ਕੇ ਕਾਹਲੀ ਦੇ ਨਾਲ ਸਾਰੇ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਦਰਮਿਆਨ ਦੁਕਾਨ ਮਾਲਕ ਨੇ ਬਹਾਦਰੀ ਵਿਖਾਉਂਦਿਆਂ ਉਸਨੂੰ ਪਿਛੇ ਧੱਕਾ ਮਾਰਿਆ ਅਤੇ ਹੱਥੋ-ਪਾਈ ਹੋ ਗਈ। ਦੋਵੇਂ ਜਣੇ ਇਕ ਦੂਜੇ ਨੂੰ ਧੱਕਾ-ਮੁੱਕੀ ਹੋ ਰਹੇ ਸਨ ਕਿ ਦੁਕਾਨ ਮਾਲਕ ਦੇ ਹੱਥ ਉਸਦੀ ਬੰਦੂਕ ਆ ਗਈ ਅਤੇ ਉਸਨੇ ਖੋਹ ਲਈ। ਲੁਟੇਰੇ ਨੇ ਵਾਰਦਾਤ ਸਿਰੇ ਨਾ ਚੜ੍ਹਦੀ ਵੇਖ ਭੱਜਣ ਵਿਚ ਹੀ ਭਲਾਈ ਸਮਝੀ ਅਤੇ ਉਹ ਖਿਸਕ ਗਿਆ। ਲੁਟੇਰੇ ਦੀ ਵੀਡੀਓ ਪੁਲਿਸ ਨੇ ਦੇ ਦਿੱਤੀ ਗਈ ਹੈ ਪਰ ਅਜੇ ਤੱਕ ਉਸਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਇਸ ਭਾਰਤੀ ਨੇ ਇਹ ਦੁਕਾਨ ਜਿਸ ਖੇਤਰ ਵਿਚ ਲਈ ਸੀ ਉਥੇ ਕਿਹਾ ਜਾਂਦਾ ਸੀ ਕਿ ਉਹ ਖੇਤਰ ਬਹੁਤ ਸੁਰਖਿਅਤ ਹੈ ਅਤੇ ਉਥੇ ਅਜਿਹੀ ਕੋਈ ਵਾਰਦਾਤ ਨਹੀਂ ਹੁੰਦੀ।

Install Punjabi Akhbar App

Install
×